Masik Shivratri 2023: ਸ਼ਿਵਰਾਤਰੀ ਦਾ ਵਰਤ ਸ਼ਿਵ ਭਗਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਾਰ ਸਾਲ ਦੀ ਪਹਿਲੀ ਮਾਸਿਕ ਸ਼ਿਵਰਾਤਰੀ 20 ਜਨਵਰੀ 2023 ਨੂੰ ਸ਼ੁੱਕਰਵਾਰ ਨੂੰ ਆਵੇਗੀ, ਇਸ ਦਿਨ ਸ਼ਿਵ ਦੇ ਭਗਤ ਵਰਤ ਰੱਖਦੇ ਹਨ। ਮਾਨਤਾ ਦੇ ਮੁਤਾਬਕ ਜੇਕਰ ਅਣਵਿਆਹੀਆਂ ਲੜਕੀਆਂ ਇਸ ਵਰਤ ਨੂੰ ਰੱਖਣ ਤਾਂ ਉਨ੍ਹਾਂ ਨੂੰ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਵਿਆਹ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।


ਮਾਸਕ ਸ਼ਿਵਰਾਤਰੀ (Masik Shivratri 2023) ਦੇ ਸਬੰਧ ਵਿੱਚ ਇੱਕ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ, ਜੇਕਰ ਕੋਈ ਵਿਅਕਤੀ ਇਸ ਵਰਤ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਹ ਕਿਸੇ ਵੀ ਮਾਸਿਕ ਸ਼ਿਵਰਾਤਰੀ ਤੋਂ ਵਰਤ ਦੀ ਸ਼ੁਰੂਆਤ ਨਹੀਂ ਕਰ ਸਕਦਾ। ਮਹਾ ਸ਼ਿਵਰਾਤਰੀ ਵਰਤ ਦੀ ਸ਼ੁਰੂਆਤ ਮਹਾਸ਼ਿਵਰਾਤਰੀ ਵਰਤ ਨੂੰ ਕੀਤੀ ਜਾਂਦੀ ਹੈ। ਇਸ ਵਰਤ ਨੂੰ ਕੋਈ ਵੀ ਰੱਖ ਸਕਦਾ ਹੈ।


ਭੋਲੇਨਾਥ ਨੂੰ ਸਮਰਪਿਤ ਇਸ ਵਰਤ ਨੂੰ ਰੱਖਣ ਦੀ ਵਿਧੀ ਵੀ ਹੈ ਅਤੇ ਪੂਰੀ ਵਿਧੀ ਨਾਲ ਕੀਤਾ ਗਿਆ ਵਰਤ ਪੂਰਾ ਫਲ ਦਿੰਦਾ ਹੈ। ਤਾਂ ਆਓ ਅਸੀਂ ਤੁਹਾਨੂੰ ਮਾਸਿਕ ਸ਼ਿਵਰਾਤਰੀ ਵਰਤ ਰੱਖਣ ਦੀ ਪੂਰੀ ਵਿਧੀ ਬਾਰੇ ਦੱਸਦੇ ਹਾਂ।


ਇਹ ਵੀ ਪੜ੍ਹੋ: Basant Panchami 2023: ਕਦੋਂ ਮਨਾਈ ਜਾਵੇਗੀ ਬਸੰਤ ਪੰਚਮੀ 25 ਜਾਂ 26 ਜਨਵਰੀ, ਉਲਝਣ ਨੂੰ ਕਰੋ ਖ਼ਤਮ, ਜਾਣੋ ਪੂਜਾ ਦਾ ਸਹੀ ਮੂਹਰਤ ਤੇ ਵਿਧੀ


ਮਾਸਿਕ ਸ਼ਿਵਰਾਤਰੀ ਵਰਤ ਦੀ ਵਿਧੀ (Mashik Shivratri Vrat Ki Vidhi)



  • ਸ਼ਿਵਰਾਤਰੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ।

  • ਮੰਦਰ ਜਾ ਕੇ ਸ਼ਿਵ ਪਰਿਵਾਰ ਦੀ ਪੂਜਾ ਕਰੋ।

  • ਸ਼ਿਵਲਿੰਗ ਦਾ ਰੁਦ੍ਰਾਭਿਸ਼ੇਕ ਕਰੋ।

  • ਦੁੱਧ, ਦਹੀਂ, ਗੰਗਾ ਜਲ, ਘਿਓ, ਚੀਨੀ, ਖੰਡ ਨਾਲ ਰੁਦ੍ਰਾਭਿਸ਼ੇਕ ਕਰੋ।

  • ਮੰਦਰ 'ਚ ਭੋਲੇਨਾਥ ਦੀ ਮੂਰਤੀ ਦੇ ਸਾਹਮਣੇ ਦੀਵਾ ਜਗਾਓ।

  • ਭੋਲੇਨਾਥ ਦੇ ਨਾਲ ਮਾਤਾ ਪਾਰਵਤੀ ਦੀ ਪੂਜਾ ਕਰੋ।

  • ਇਸ ਦੇ ਨਾਲ ਹੀ ਗਣੇਸ਼ ਜੀ ਦੀ ਵੀ ਪੂਜਾ ਕਰੋ।

  • ਓਮ ਨਮਹ ਸ਼ਿਵਾਏ ਮੰਤਰ ਦਾ ਜਾਪ ਕਰੋਮਾਸਿਕ ਸ਼ਿਵਰਾਤਰੀ ਦੇ ਦਿਨ ਸ਼ਿਵ ਚਾਲੀਸਾ, ਸ਼ਿਵਪੁਰਾਣ, ਸ਼ਿਵ ਸਤੂਤੀ ਦਾ ਪਾਠ ਕਰੋ।

  • ਇਸ ਦਿਨ ਤੁਸੀਂ ਸ਼ਾਮ ਨੂੰ ਫਲ ਖਾ ਸਕਦੇ ਹੋ।

  • ਵਰਤ ਦੇ ਅਗਲੇ ਦਿਨ, ਭਗਵਾਨ ਸ਼ਿਵ ਦੀ ਪੂਜਾ ਕਰੋ ਅਤੇ ਦਾਨ ਕਰਨ ਤੋਂ ਬਾਅਦ ਆਪਣਾ ਵਰਤ ਖੋਲ੍ਹੋ। 


ਇਸ ਲਈ ਤੁਸੀਂ ਵੀ ਮਾਸਿਕ ਸ਼ਿਵਰਾਤਰੀ ਦਾ ਵਰਤ ਪੂਰੀ ਵਿਧੀ ਨਾਲ ਰੱਖੋ, ਭੋਲੇਨਾਥ ਤੁਹਾਡੀ ਹਰ ਇੱਛਾ ਪੂਰੀ ਕਰਨਗੇ।