Shivratri 2022 Fast : ਮਹਾਂ-ਸ਼ਿਵਰਾਤਰੀ 1 ਮਾਰਚ 2022 ਨੂੰ ਹੈ। ਇਸ ਦਿਨ ਸ਼ਿਵ ਭਗਤ ਪੂਰੀ ਸ਼ਰਧਾ ਨਾਲ ਭਗਵਾਨ ਭੋਲੇਨਾਥ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਿਵ ਨੂੰ ਪਸੰਦੀਦਾ ਚੀਜ਼ਾਂ ਜਿਵੇਂ ਭੰਗ, ਧਤੂਰਾ ਤੇ ਅੱਕ ਦੇ ਫੁੱਲ ਚੜ੍ਹਾਏ ਜਾਂਦੇ ਹਨ। ਸ਼ਿਵਰਾਤਰੀ ਦਾ ਵਰਤ ਰੱਖਣ ਵਾਲਿਆਂ ਨੂੰ ਜ਼ਰੂਰੀ ਵਿਧੀ ਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਕੰਮ ਹਨ ਜੋ ਤੁਹਾਨੂੰ ਉਸ ਦਿਨ ਨਹੀਂ ਕਰਨੇ ਚਾਹੀਦੇ।

ਕਈ ਲੋਕ ਸ਼ਿਵਲਿੰਗ 'ਤੇ ਚੜ੍ਹਾਏ ਜਾਣ ਵਾਲੇ ਪ੍ਰਸਾਦ ਨੂੰ ਸਵੀਕਾਰ ਕਰਦੇ ਹਨ ਪਰ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਸੀਂ ਬਦਕਿਸਮਤੀ ਦੇ ਮੂੰਹ ਵਿੱਚ ਪ੍ਰਵੇਸ ਕਰ ਜਾਂਦੇ ਹੋ।

ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਸ਼ਿਵਲਿੰਗ 'ਤੇ ਕਦੇ ਵੀ ਤੁਲਸੀ ਨਹੀਂ ਚੜ੍ਹਾਉਣੀ ਚਾਹੀਦੀ। ਸ਼ਿਵ ਨੂੰ ਚੜਾਵੇ ਵਾਲੇ ਪੰਚਾਮ੍ਰਿਤ ਵਿੱਚ ਵੀ ਤੁਲਸੀ ਦੀ ਵਰਤੋਂ ਨਾ ਕਰੋ।

ਸ਼ਿਵਲਿੰਗ 'ਤੇ ਚੰਪਾ ਤੇ ਕੇਤਲੀ ਦੇ ਫੁੱਲ ਨਾ ਚੜ੍ਹਾਓ। ਇਸ ਦੀ ਬਜਾਏ ਸ਼ਿਵ ਜੀ ਦੇ ਮਨਪਸੰਦ ਫਲ-ਫੁੱਲ ਧਤੂਰਾ, ਬੇਲਪਤਰਾ, ਭੰਗ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ।

ਸ਼ਿਵਲਿੰਗ 'ਤੇ ਹਲਦੀ ਨਾਲ ਅਭਿਸ਼ੇਕ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ। ਇਸ ਦੀ ਬਜਾਏ ਸ਼ਿਵ ਨੂੰ ਚੰਦਨ ਦਾ ਤਿਲਕ ਲਗਾਓ।

ਸ਼ਿਵਰਾਤਰੀ ਦੇ ਵਰਤ ਦੌਰਾਨ ਵਰਤ ਰੱਖਣ ਵਾਲਿਆਂ ਨੂੰ ਚਾਵਲ, ਦਾਲਾਂ ਅਤੇ ਕਣਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਸੀਂ ਫਲ, ਦੁੱਧ ਅਤੇ ਚਾਹ ਪੀ ਸਕਦੇ ਹੋ।

ਵਰਤ ਰੱਖਣ ਵਾਲਿਆਂ ਨੂੰ ਇਸ ਦਿਨ ਤੇਲ ਦੀ ਬਜਾਏ ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904