Pathankot news: ਅੱਜ ਉਪ ਮੰਡਲ ਮੈਜਿਸਟਰੇਟ,ਪਠਾਨਕੋਟ-ਕਮ-ਰਿਵਾਈਜਿੰਗ ਅਥਾਰਟੀ ਐਸ.ਜੀ.ਪੀ.ਸੀ. (ਚੋਣ ਬੋਰਡ) ਹਲਕਾ-110, ਪਠਾਨਕੋਟ ਕਾਲਾ ਰਾਮ ਕਾਂਸਲ ਨੇ ਆਪਣੇ ਦਫਤਰ ਵਿੱਖੇ SGPC ਦੀਆਂ ਚੋਣਾਂ ਸਬੰਧੀ ਕੀਤੀ।


ਉਨ੍ਹਾਂ ਨੇ ਹਲਕਾ 110 ਪਠਾਨਕੋਟ ਵਿਚਲੇ ਗੁਰੂਦਵਾਰਿਆਂ ਦੇ ਪ੍ਰਧਾਨਾਂ/ਮੈਨੇਜਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਬਰਾਂ ਨਾਲ ਮੀਟਿੰਗ ਕੀਤੀ।


ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਸ ਧਾਰੀ ਸਿੱਖਾਂ ਲਈ ਜੋ ਫਾਰਮ ਨੰ. 3(1) ਵਿੱਚ ਦਰਜ ਸ਼ਰਤਾਂ ਪੁਰੀਆਂ ਕਰਦੇ ਹਨ, ਉਨ੍ਹਾਂ ਦੀਆਂ ਵੋਟਾਂ ਮਿਤੀ 21-10-2023 ਤੋਂ 15-11-2023 ਤੱਕ ਬਣਾਈਆਂ ਜਾਣੀਆਂ ਹਨ।


ਇਹ ਵੀ ਪੜ੍ਹੋ: Anti Sikh Riots: ''1 ਨਵੰਬਰ 1984 ਸਿੱਖ ਕਤਲੇਆਮ....ਨਹੀਂ ਭੁੱਲ ਸਕਦੇ ਇਸ ਕਹਿਰ ਨੂੰ''


ਵੋਟ ਬਨਾਉਣ ਲਈ ਪ੍ਰਾਰਥੀ ਦੀ ਉਮਰ 21-10-2023 ਨੂੰ 21 ਸਾਲ ਜਾਂ ਇਸ ਤੋਂ ਵੱਧ ਹੋਣਾ ਜਰੂਰੀ ਹੈ। ਕਾਂਸਲ ਨੇ ਬੇਨਤੀ ਕੀਤੀ ਕਿ ਗੁਰੂਦੁਆਰਿਆਂ ਵਿੱਚ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਵੋਟਾਂ ਬਨਾਈਆਂ ਜਾਣ।


ਕਾਂਸਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਵੈਬ ਸਾਈਟ pathankot.nic.in ਤੋਂ ਫਾਰਮ ਡਾਉਨਲੋਡ ਕਰਕੇ ਭਰਿਆ ਫਾਰਮ ਆਪਣੇ ਹਲਕੇ ਦੇ ਬੀ.ਐਲ.ਓ./ਪੰਚਾਇਤ ਸਕੱਤਰ/ਪਟਵਾਰੀ/ਬੀ.ਡੀ.ਪੀ.ਓ. ਦਫ਼ਤਰ ਜਮ੍ਹਾ ਕਰਵਾ ਸਕਦੇ ਹਨ।


ਉਨ੍ਹਾਂ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਫਾਰਮ ਨਗਰ ਨਿਗਮ ਪਠਾਨਕੋਟ ਦਫਤਰ ਵਿੱਖੇ ਵਾਰਡ ਨੰ. 1 ਤੋਂ 10 ਕਮਰਾ ਨੰ. 30, ਵਾਰਡ ਨੰ. 11 ਤੋਂ 20 ਕਮਰਾ ਨੰ. 28, ਵਾਰਡ ਨੰ. 21 ਤੋਂ 30 ਕਮਰਾ ਨੰ. 29, ਵਾਰਡ ਨੰ. 31 ਤੋਂ 40 ਕਮਰਾ ਨੰ. 14, ਵਾਰਡ ਨੰ. 41 ਤੋਂ 50 ਰੈਂਟ ਸ਼ਾਖਾ ਵਿੱਖੇ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।


ਇਹ ਵੀ ਪੜ੍ਹੋ: Punjab news: ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚੋਂ ਬਾਹਰ ਰੱਖਣੇ ਕੇਂਦਰ ਸਰਕਾਰ ਦੀ ਬਦਨੀਅਤੀ - ਗਿਆਨੀ ਹਰਪ੍ਰੀਤ ਸਿੰਘ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।