ਨਵੰਬਰ 1984 ਸਿੱਖ ਕਤਲੇਆਮ ਨੂੰ ਲੈ ਕੇ ਇੱਕ ਵਾਰ ਮੁੜ ਅਕਾਲੀ ਦਲ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਲਿਖਿਆ ਕਿ - ਕੇਂਦਰ ਦੀ ਕਾਂਗਰਸ ਸਰਕਾਰ ਦੀ ਸ਼ਹਿ ‘ਤੇ 1-4 ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਅਜ਼ਾਦ ਭਾਰਤ ਵਿੱਚ ਰਾਜਸੀ ਸਰਪ੍ਰਸਤੀ ਹੇਠ ਵਾਪਰੇ ਅਣਮਨੁੱਖੀ ਜ਼ਬਰ, ਜ਼ੁਲਮ ਦੀ ਇੰਤਹਾਅ ਹੈ। 


ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਵਿੱਚ ਉਸ ਕੌਮ ਨਾਲ ਵਾਪਰਿਆ ਹੈ ਜਿਸਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। 39 ਸਾਲਾਂ ਤੋਂ  ਸਿੱਖ ਕੌਮ ਅੱਜ ਵੀ ਇਸ ਦਰਦਨਾਕ ਕਤਲੇਆਮ ਦਾ ਇਨਸਾਫ਼ ਉਡੀਕ ਰਹੀ ਹੈ। ਸਿੱਖ ਕੌਮ ਦੇ ਦਿਲ - ਦਿਮਾਗ ‘ਤੇ ਉੱਕਰਿਆ ਇਹ ਖੂਨੀ ਸਫ਼ਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 



ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨੇ ਵੀ ਉਸ ਕਾਲੇ ਦਿਨ ਨੂੰ ਯਾਦ ਕਰਦਿਆਂ ਲਿਖਿਆ ਕਿ - 1 ਨਵੰਬਰ 1984 ਸਿੱਖ ਕਤਲੇਆਮ.... ਨਹੀਂ ਭੁੱਲ ਸਕਦੇ ਇਸ ਕਹਿਰ ਨੂੰ.... ਆਹ ਕਹਿਰ ਭਰੀਆਂ ਤਸਵੀਰਾਂ ਤਾਂ ਹਰ ਇੱਕ ਦੇ ਦਿਲ ਨੂੰ ਧੂਹ ਪਾਉਂਦੀਆਂ ਹਨ.. ਇਹ ਕਤਲੇਆਮ ਅਜਾਦ ਭਾਰਤ ਦੇ ਮੱਥੇ 'ਤੇ ਕਲੰਕ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਹੀ ਦੇਸ਼ ਦੇ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲੇਆਮ ਕਰਵਾਇਆ ਗਿਆ ਤੇ ਸਿੱਖ ਧੀਆਂ ਭੈਣਾਂ ਦੇ ਬਲਾਤਕਾਰ ਕਰਵਾਏ ਗਏ.... ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ 'ਤੇ ਵੀ ਮਾਨਵਤਾ ਨੂੰ ਹਮੇਸ਼ਾਂ ਵੱਡਾ ਉਲਾਂਭਾ ਰਹੇਗਾ ਜਦੋਂ ਉਸਦੇ ਪੈਰਾਂ ਥੱਲੇ ਤੇ ਉਸਦੀਆਂ ਅੱਖਾਂ ਦੇ ਸਾਮਣੇ ਹਜਾਰਾਂ ਸਿੱਖਾਂ ਨੂੰ ਘਰਾਂ 'ਚੋਂ ਖਿੱਚ ਖਿੱਚ ਕੇ ਜਿੰਦਾ ਸਾੜ ਦਿੱਤਾ ਗਿਆ.... ਨਵੰਬਰ 84 ਦੇ ਕਤਲੇਆਮ ਦੇ ਸ਼ਿਕਾਰ ਹੋਏ ਬੇਗੁਨਾਹ ਸਿੱਖਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰਦੇ ਹਾਂ।



 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial