ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੂਰੀ ਦੁਨੀਆ ਵਿੱਚ ਵੱਖ-ਵੱਖ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਕਾਸ਼ ਯਾਤਰਾ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਹੁੰਦੇ ਹੋਏ ਪੰਜਾਬ ਪਹੁੰਚੀ। ਲੁਧਿਆਣਾ ਵਿੱਚ ਪਹੁੰਚਣ 'ਤੇ ਲੋਕਾਂ ਨੇ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।
ਕਰਨਾਟਕ ਦੇ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਪ੍ਰਧਾਨ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਮਿਤ ਇਹ ਯਾਤਰਾ ਦੇਸ਼ ਦੇ 19 ਸੂਬਿਆਂ ਵਿੱਚ ਜਾਵੇਗੀ। ਇਸ ਯਾਤਰਾ ਦਾ ਮੁੱਖ ਉਦੇਸ਼ ਬਾਬੇ ਨਾਨਕ ਦੇ ਵਿਸ਼ਵ ਸ਼ਾਂਤੀ ਦੇ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣਾ ਹੈ।
ਇਹ ਨਗਰ ਕੀਰਤਨ ਭਲਕੇ ਸੁਲਤਾਨਪੁਰ ਲੋਧੀ ਪਹੁੰਚੇਗਾ। ਜ਼ਿਕਰਯੋਗ ਹੈ ਕਿ ਕਰਨਾਲ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਵੀ ਸਦਭਾਵਨਾ ਯਾਤਰਾ ਸ਼ੁਰੂ ਹੋਈ ਹੈ, ਜੋ ਅਟਾਰੀ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ ਹੋਈ ਹੈ। ਇਹ ਯਾਤਰਾ ਅੱਠ ਦੇਸ਼ਾਂ 'ਚ ਬਾਬੇ ਨਾਨਕ ਦਾ ਸੰਦੇਸ਼ ਦੇਵੇਗੀ।
ਬਾਬੇ ਨਾਨਕ ਨਾਨਕ ਨੂੰ ਸਮਰਪਿਤ ਆਲਮੀ ਨਗਰ ਕੀਰਤਨ ਪੁੱਜਾ ਪੰਜਾਬ
ਏਬੀਪੀ ਸਾਂਝਾ
Updated at:
21 Jul 2019 07:58 PM (IST)
ਕਰਨਾਟਕ ਦੇ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਪ੍ਰਧਾਨ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਮਿਤ ਇਹ ਯਾਤਰਾ ਦੇਸ਼ ਦੇ 19 ਸੂਬਿਆਂ ਵਿੱਚ ਜਾਵੇਗੀ।
- - - - - - - - - Advertisement - - - - - - - - -