ਨਵੀਂ ਦਿੱਲੀ: ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਵਿਸ਼ਵ ਕੱਪ ਤੋਂ ਬਾਅਦ ਟੀਮ ਦਾ ਇਹ ਪਹਿਲਾ ਦੌਰਾ ਹੈ, ਜਿਸ ਦੌਰਾਨ ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰਨਗੇ।


ਕੋਹਲੀ ਦਾ ਸਾਥ ਉਪ ਕਪਤਾਨ ਰੋਹਿਤ ਸ਼ਰਮਾ ਦੇਣਗੇ ਤੇ ਵਿਕੇਟ ਕੀਪਰ ਰਿਸ਼ਭ ਪੰਤ ਹੋਣਗੇ। ਇਸ ਦੌਰੇ ਲਈ ਮਹੇਂਦਰ ਸਿੰਘ ਧੋਨੀ ਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਹੇਠਾਂ ਪੜ੍ਹੋ ਵੈਸਟਇੰਡੀਜ਼ ਦੀ ਧਰਤੀ 'ਤੇ ਹੋਣ ਵਾਲੇ ਤਿੰਨ ਟੀ-20, ਤਿੰਨ ਇੱਕ ਦਿਨਾ ਤੇ ਦੋ ਟੈਸਟ ਮੈਚਾਂ ਦਾ ਪੂਰਾ ਵੇਰਵਾ-

T-20 ਲੜੀ- ਪਹਿਲਾ ਮੈਚ ਤਿੰਨ ਅਗਸਤ ਨੂੰ ਫਲੋਰੀਡਾ ਦੇ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਦੇ ਟਰਫ ਗ੍ਰਾਂਊਡ 'ਤੇ ਖੇਡਿਆ ਜਾਵੇਗਾ। ਅਗਲੇ ਦਿਨ ਇਸੇ ਮੈਦਾਨ 'ਤੇ ਫਿਰ ਦੋਵੇਂ ਟੀਮਾਂ ਭਿੜਨਗੀਆਂ। ਤੀਜਾ ਮੈਚ ਛੇ ਅਗਸਤ ਨੂੰ ਪ੍ਰਾਵੀਡੈਂਸ ਸਟੇਡੀਅਮ ਗੁਆਨਾ ਵਿੱਚ ਖੇਡਿਆ ਜਾਵੇਗਾ।
ODI ਲੜੀ- ਇੱਕ ਦਿਨਾ ਮੈਚਾਂ ਦਾ ਆਗ਼ਾਜ਼ ਅੱਠ ਅਗਸਤ ਨੂੰ ਗੁਆਨਾ ਦੇ ਪ੍ਰਾਵੀਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਮੈਚ 11 ਅਗਸਤ ਨੂੰ ਪੋਰਟ ਆਫ ਸਪੇਨ (ਤ੍ਰਿਨੀਡਾਡ) ਦੇ ਕੁਈਨਜ਼ ਪਾਰਕ ਓਵਲ ਵਿੱਚ ਖੇਡਿਆ ਜਾਵੇਗਾ। ਤੀਜੇ ਮੈਚ ਲਈ ਇਸੇ ਸਟੇਡੀਅਮ ਵਿੱਚ 14 ਅਗਸਤ ਨੂੰ ਦੋਵੇਂ ਟੀਮਾਂ ਫਿਰ ਭਿੜਨਗੀਆਂ।
Test ਲੜੀ- 22 ਤੋਂ 26 ਅਗਸਤ ਦਰਮਿਆਨ ਐਂਟੀਗੁਆ ਦੇ ਸਰ ਵਿਵੀਅਨ ਰਿਚਰਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਟੈਸਟ 30 ਅਗਸਤ ਤੋਂ ਤਿੰਨ ਸਤੰਬਰ ਦਰਮਿਆਨ ਜਮਾਇਕਾ ਦੇ ਸਬੀਨਾ ਪਾਰਕ ਵਿੱਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਸਾਰੇ ਇੱਕ ਦਿਨਾ ਤੇ ਟੈਸਟ ਮੈਚ ਰਾਤ ਸੱਤ ਵਜੇ ਤੇ ਟੀ-20 ਰਾਤ ਅੱਠ ਵਜੇ ਸ਼ੁਰੂ ਹੋਣਗੇ।