ਵਿਸ਼ਵ ਕੱਪ ਮਗਰੋਂ ਇਹ ਖਿਡਾਰੀ ਹੋਏ ਟੀਮ 'ਚੋਂ ਬਾਹਰ, ਜਾਣੋ ਕਿਸ ਦੀ ਹੋਈ ਵੈਸਟ ਇੰਡੀਜ਼ ਦੌਰੇ ਲਈ ਚੋਣ
ਏਬੀਪੀ ਸਾਂਝਾ | 21 Jul 2019 02:38 PM (IST)
ਚੋਣ ਕਮੇਟੀ ਦੇ ਮੁੱਖ ਚੋਣਕਾਰ ਐਮਐਸ ਪ੍ਰਸਾਦ ਨੇ ਦੱਸਿਆ ਕਿ ਇਸ ਵਾਰ ਨਵਦੀਪ ਸੈਣੀ ਤੇ ਰਾਹੁਲ ਚਾਹਰ ਨਵੇਂ ਚਿਹਰੇ ਹੋਣਗੇ। ਇਸ ਤੋਂ ਇਲਾਵਾ ਫੱਟੜ ਹੋਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਏ ਸ਼ਿਖਰ ਧਵਨ ਮੁੜ ਤੋਂ ਟੀਮ ਵਿੱਚ ਸ਼ਾਮਲ ਕਰ ਲਏ ਗਏ ਹਨ।
ਨਵੀਂ ਦਿੱਲੀ: ਵੈਸਟ ਇੰਡੀਜ਼ ਦੌਰੇ ਲਈ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ 'ਚ ਬਾਹਰ ਹੋਣ ਦੇ ਬਾਵਜੂਦ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਹੀ ਰਹੀ ਹੈ ਤੇ ਰੋਹਿਤ ਸ਼ਰਮਾ ਟੀਮ ਦੇ ਉਪ ਕਪਤਾਨ ਹੋਣਗੇ। ਮਹੇਂਦਰ ਸਿੰਘ ਧੋਨੀ ਇਸ ਦੌਰੇ ਦਾ ਹਿੱਸਾ ਨਹੀਂ ਹੋਣਗੇ। ਚੋਣ ਕਮੇਟੀ ਦੇ ਮੁੱਖ ਚੋਣਕਾਰ ਐਮਐਸ ਪ੍ਰਸਾਦ ਨੇ ਦੱਸਿਆ ਕਿ ਇਸ ਵਾਰ ਨਵਦੀਪ ਸੈਣੀ ਤੇ ਰਾਹੁਲ ਚਾਹਰ ਨਵੇਂ ਚਿਹਰੇ ਹੋਣਗੇ। ਇਸ ਤੋਂ ਇਲਾਵਾ ਫੱਟੜ ਹੋਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਏ ਸ਼ਿਖਰ ਧਵਨ ਮੁੜ ਤੋਂ ਟੀਮ ਵਿੱਚ ਸ਼ਾਮਲ ਕਰ ਲਏ ਗਏ ਹਨ। T-20 ਮੈਚਾਂ ਲਈ ਚੁਣੀ ਗਈ ਟੀਮ- ਇੱਕ ਦਿਨਾਂ ਮੈਚਾਂ ਲਈ ਚੁਣੀ ਗਈ ਟੀਮ- ਟੈਸਟ ਮੈਚਾਂ ਲਈ ਚੁਣੀ ਗਈ ਟੀਮ-