ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਖ਼ਾਲਸਾ ਜਥਾ ''ਨਿਰਵੈਰ ਖ਼ਾਲਸਾ ਜਥਾ ਯੂਕੇ'' ਵੀ ਵਿਵਾਦਾਂ ਵਿੱਚ ਘਿਰ ਗਏ ਗਏ ਹਨ। ਉਨ੍ਹਾਂ ਉੱਪਰ ਗੁਰੂ ਨਾਨਕ ਦੇਵ ਜੀ ਦਾ ਅਗਵਾ ਤੇ ਕਤਲ ਹੋਣ ਪ੍ਰਤੀ ਕੂੜ ਪ੍ਰਚਾਰ ਦਾ ਇਲਜ਼ਾਮ ਲੱਗਾ ਹੈ। ਹੁਣ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਗਿਆ ਹੈ।


ਸਾਬਕਾ ਫੈਡਰੇਸ਼ਨ ਆਗੂ ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਈਮੇਲ ਭੇਜਦਿਆਂ ਅਪੀਲ ਕੀਤੀ ਕਿ ਇਸ ਦਾ ਨੋਟਿਸ ਲੈਂਦਿਆਂ ਪ੍ਰਚਾਰ 'ਤੇ ਤੁਰੰਤ ਰੋਕ ਲਾ ਕੇ ਤਲਬ ਕੀਤਾ ਜਾਵੇ। ਉਨ੍ਹਾਂ ਪੰਥਕ ਰਵਾਇਤਾਂ ਮੁਤਾਬਕ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਢੱਡਰੀਵਾਲਾ ਦੇ ਸਾਥੀ ਤੇ ਇੰਗਲੈਂਡ ਵਾਸੀ ਹਰਿੰਦਰ ਸਿੰਘ ਖ਼ਾਲਸਾ ਜਥਾ ''ਨਿਰਵੈਰ ਖ਼ਾਲਸਾ ਜਥਾ ਯੂਕੇ'' ਵੱਲੋਂ ਬਿਨਾ ਕਿਸੇ ਅਧਾਰ 'ਤੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਦੇ ਅਲੌਕਿਕ ਵਰਤਾਰੇ ਪ੍ਰਤੀ ਅਤਿ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿਹਾ ਕਿ ਨਾਨਕ ਜੀ ਦੇ ਬਹੁਤ ਦੁਸ਼ਮਣ ਸਨ। ਗੁਰੂ ਸਾਹਿਬ ਨੂੰ ਅਗਵਾ ਕਰ ਲਏ ਜਾਣ ਤੇ ਫਿਰ ਕਤਲ ਕਰ ਦਿੱਤੇ ਜਾਣ ਬਾਰੇ ਕੂੜ ਪ੍ਰਚਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਾਹੀ ਹੈ।

ਇਸ ਕੂੜ ਦੇ ਪ੍ਰਚਾਰਕ ਹਰਿੰਦਰ ਸਿੰਘ ਖ਼ਾਲਸਾ ਜਥਾ ''ਨਿਰਵੈਰ ਖ਼ਾਲਸਾ ਜਥਾ ਯੂਕੇ'' ਵੱਲੋਂ ਹਿੰਦੂਆਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ ਦਾ ਦਰਜਾ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਸੱਚਖੰਡ ਗਮਨ ਪ੍ਰਤੀ ਵਿਵਾਦ ਖੜ੍ਹੇ ਕਰਦਿਆਂ ਸਿੱਖ ਤੇ ਨਾਨਕ ਨਾਮ ਲੇਵਾ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ।