Ram Mandir Inauguration: ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੀਆਂ ਜ਼ੋਰਦਾਰ ਤਿਆਰੀਆਂ ਵਿਚਾਲੇ ਸ਼ੁੱਕਰਵਾਰ (19 ਜਨਵਰੀ, 2024) ਨੂੰ ਰਾਮ ਮੰਦਰ ਤੋਂ ਰਾਮ ਲੱਲਾ ਦੀ ਪੂਰੀ ਤਸਵੀਰ ਸਾਹਮਣੇ ਆਈ ਹੈ। 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਹੋਣ ਜਾ ਰਿਹਾ ਹੈ।


ਇਸ ਤੋਂ ਪਹਿਲਾਂ 17 ਜਨਵਰੀ ਨੂੰ ਰਾਮਲਲਾ ਦੀ ਮੂਰਤੀ ਨੂੰ ਰਾਮ ਮੰਦਰ ਦੇ ਗਰਭਗ੍ਰਹਿ 'ਚ ਲਿਆਂਦਾ ਗਿਆ ਸੀ। ਮੂਰਤੀ ਨੂੰ ਅੰਦਰ ਲਿਆਉਣ ਤੋਂ ਪਹਿਲਾਂ ਗਰਭਗ੍ਰਹਿ ਵਿੱਚ ਵਿਸ਼ੇਸ਼ ਪੂਜਾ ਕੀਤੀ ਗਈ। ਇਸ ਤੋਂ ਬਾਅਦ 18 ਜਨਵਰੀ (ਵੀਰਵਾਰ) ਨੂੰ ਗਰਭਗ੍ਰਹਿ ਵਿੱਚ  ਮੂਰਤੀ ਦੀ ਸਥਾਪਨਾ ਕੀਤੀ ਗਈ।


ਕਦੋਂ ਤੱਕ ਚੱਲਦੀਆਂ ਰਹਿਣਗੀਆਂ ਰਸਮਾਂ?


ਰਾਮ ਮੰਦਿਰ ਵਿੱਚ 16 ਜਨਵਰੀ ਨੂੰ ਰਾਮਲਲਾ ਦੀ ਰਸਮ ਸ਼ੁਰੂ ਹੋਈ ਸੀ। ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਅਨੁਸਾਰ ਇਹ ਰਸਮਾਂ 21 ਜਨਵਰੀ ਤੱਕ ਜਾਰੀ ਰਹਿਣਗੀਆਂ ਅਤੇ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਲਈ ਲੋੜੀਂਦੀ ਹਰ ਰਸਮ ਕਰਵਾਈ ਜਾਵੇਗੀ। 121 ‘ਆਚਾਰੀਆ’ ਸੰਸਕਾਰ ਕਰ ਰਹੇ ਹਨ।


ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 22 ਜਨਵਰੀ ਨੂੰ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਸਮਾਪਤ ਹੋਵੇਗਾ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਸਮੇਤ ਹਜ਼ਾਰਾਂ ਲੋਕ ਪ੍ਰਾਣ ਪ੍ਰਤੀਸਠਾ ਸਮਾਰੋਹ ਵਿੱਚ ਹਿੱਸਾ ਲੈਣਗੇ।


ਇਹ ਵੀ ਪੜ੍ਹੋ: Basant Panchami 2024 Date: ਸਾਲ 2024 ‘ਚ ਬਸੰਤ ਪੰਚਮੀ ਕਦੋਂ? ਜਾਣੋ ਸਹੀ ਤਰੀਕ ਅਤੇ ਸਮਾਂ