Ramadan 2022: ਰਮਜ਼ਾਨ ਦਾ ਪਵਿੱਤਰ ਮਹੀਨਾ 3 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅੱਜ ਪਹਿਲਾ ਰੋਜ਼ਾ ਹੈ। ਇਸਲਾਮੀ ਕੈਲੰਡਰ ਅਨੁਸਾਰ, ਰਮਜ਼ਾਨ ਦਾ ਮਹੀਨਾ 9ਵਾਂ ਮਹੀਨਾ ਹੁੰਦਾ ਹੈ। ਇਹ ਮਹੀਨਾ ਅੱਲਾਹ ਦੀ ਇਬਾਦਤ ਲਈ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। 29-30 ਦਿਨ ਰੋਜ਼ੇ ਰੱਖਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ-ਉਲ-ਫਿਤਰ ਦਾ ਤਿਉਹਾਰ ਮਨਾਉਂਦੇ ਹਨ। ਰਮਜ਼ਾਨ ਦੌਰਾਨ ਖਾਣ-ਪੀਣ ਦੇ ਨਾਲ-ਨਾਲ ਕਈ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਸੰਜਮ ਰੱਖਣਾ ਸਿਖਾਉਂਦਾ ਹੈ ਰਮਜ਼ਾਨ
ਰਮਜ਼ਾਨ ਦਾ ਮਹੀਨਾ ਮਨੁੱਖ ਨੂੰ ਆਪਣੇ ਆਪ 'ਤੇ ਕਾਬੂ ਕਰਨਾ ਸਿਖਾਉਂਦਾ ਹੈ। ਇਸ ਦੌਰਾਨ ਸਿਰਫ਼ ਖਾਣ-ਪੀਣ 'ਤੇ ਕਾਬੂ ਰੱਖਣਾ ਜ਼ਰੂਰੀ ਨਹੀਂ ਹੈ। ਇਸ ਦੀ ਬਜਾਇ, ਤੁਹਾਨੂੰ ਆਪਣੇ ਮਨ ਅਤੇ ਸੋਚ 'ਤੇ ਵੀ ਕਾਬੂ ਰੱਖਣਾ ਚਾਹੀਦਾ ਹੈ। ਇਸ ਪਵਿੱਤਰ ਮਹੀਨੇ 'ਚ ਨਾ ਤਾਂ ਬੁਰਾ ਦੇਖੋ, ਨਾ ਬੋਲੋ ਅਤੇ ਨਾ ਹੀ ਬੁਰੇ ਵਿਚਾਰ ਆਪਣੇ ਮਨ 'ਚ ਆਉਣ ਦਿਓ | ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ 'ਚ ਵਿਅਕਤੀ ਦੇ ਨਾਲ-ਨਾਲ ਸਰੀਰ ਦਾ ਹਰ ਅੰਗ ਵਰਤ ਰੱਖਦਾ ਹੈ | ਇਸ ਲਈ ਇਸ ਸਮੇਂ ਦੌਰਾਨ ਤੁਹਾਨੂੰ ਕੁਝ ਕੰਮ ਕਰਕੇ ਆਪਣੇ ਆਪ 'ਤੇ ਕਾਬੂ ਰੱਖਣਾ ਚਾਹੀਦਾ ਹੈ।
ਰਮਜ਼ਾਨ ਦੇ ਮਹੀਨੇ ਵਿੱਚ ਕਿਸੇ ਵਿਅਕਤੀ ਨੂੰ ਸਰੀਰਕ ਸਬੰਧ ਬਣਾਉਣ ਦੀ ਮਨਾਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਇੱਛਾ 'ਤੇ ਕਾਬੂ ਰੱਖਣਾ ਪੈਂਦਾ ਹੈ। ਨਾਲ ਹੀ, ਕਿਸੇ ਕਿਸਮ ਦੇ ਅਨੈਤਿਕ ਵਿਵਹਾਰ ਵਿੱਚ ਸ਼ਾਮਲ ਨਾ ਹੋਵੋ।
ਇਸ ਦੌਰਾਨ ਮੁਸਲਿਮ ਧਰਮ ਦੇ ਪੈਰੋਕਾਰਾਂ ਨੂੰ ਝੂਠ ਬੋਲਣ ਦੀ ਮਨਾਹੀ ਹੈ। ਨਾਲ ਹੀ ਇਸ ਦੌਰਾਨ ਕਿਸੇ ਨਾਲ ਠੱਗੀ ਮਾਰ ਕੇ ਪੈਸੇ ਲੈਣਾ ਵੀ ਗਲਤ ਮੰਨਿਆ ਗਿਆ ਹੈ। ਅੱਲ੍ਹਾ ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਹੈ।
ਇਸ ਮਹੀਨੇ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀ ਮਨਾਹੀ ਹੈ। ਅਜਿਹਾ ਕਰਨ ਨਾਲ ਵਰਤ ਦਾ ਫਲ ਨਹੀਂ ਮਿਲਦਾ।
ਇਸ ਦੌਰਾਨ ਕਿਸੇ ਹੋਰ ਵਿਅਕਤੀ ਦੀ ਬੁਰਾਈ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਇੰਨਾ ਹੀ ਨਹੀਂ ਕਿਸੇ ਬਾਰੇ ਵੀ ਮਾੜਾ ਵਿਚਾਰ ਨਹੀਂ ਰੱਖਣਾ ਚਾਹੀਦਾ। ਕਿਸੇ ਨਾਲ ਲੜਨਾ ਜਾਂ ਗਾਲ੍ਹਾਂ ਕੱਢਣਾ ਵੀ ਬਹੁਤ ਗਲਤ ਮੰਨਿਆ ਜਾਂਦਾ ਹੈ।
Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।