ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਨੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਤ ਬਾਬੇ ਆਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦੇਣ ਤੇ ਚਾਹੇ ਵਰਤੋਂ ਆਪ ਕਰਦੇ ਰਹਿਣ। ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਚੁਣੌਤੀ ਦਮਦਮੀ ਟਕਸਾਲ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਦਿੱਤੀ ਹੈ।


ਢੱਡਰੀਆਂਵਾਲੇ ਨੇ ਵੀਡੀਓ ਜਾਰੀ ਕਰਕੇ ਵਿਰੋਧੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਤੇ ਕਿਹਾ ਕਿ ਜੇ 200 ਬਿੱਘੇ ਵਿੱਚੋਂ ਸਿਰਫ਼ ਦੋ ਏਕੜ ਜ਼ਮੀਨ ਕਰਜ਼ੇ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਤਬਦੀਲ ਹੋਣ ਦੀ ਥਾਂ ਉਨ੍ਹਾਂ ਦੇ ਨਾਮ ’ਤੇ ਰਹਿ ਗਈ ਤਾਂ ਵਿਰੋਧੀ ਪਰਦਾਫ਼ਾਸ਼ ਕਰਨ ਦੇ ਦਮਗਜ਼ੇ ਮਾਰਨ ਲੱਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਵਿਰੋਧੀ ਧਿਰ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਬਣਾਈਆਂ ਜਾਇਦਾਦਾਂ ਦੀ ਪੋਲ ਖੋਲ੍ਹ ਦਿੱਤੀ ਤਾਂ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਉਨ੍ਹਾਂ ਨੇ 200 ਬਿੱਘੇ ਤੋਂ ਵੱਧ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ ਤੇ ਉਸ ਸਮੇਂ ਸਿਰਫ਼ ਦੋ ਏਕੜ ਜ਼ਮੀਨ ਕਰਜ਼ੇ ਕਾਰਨ ਰਜਿਸਟਰੀ ਨਹੀਂ ਹੋ ਸਕੀ। 2016 ਵਿੱਚ ਸੇਖੂਪੁਰਾ ਦੇ ਵਿਅਕਤੀ ਨੇ ਇਸ ਜ਼ਮੀਨ ਤੋਂ ਕਰਜ਼ਾ ਉਤਾਰ ਕੇ ਰਜਿਸਟਰੀ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਸੀ, ਜੋ ਜਲਦ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦਿੱਤੀ ਜਾਵੇਗੀ।

ਵਿਰੋਧੀਆਂ ਦੇ ਦੋਸ਼ ਕਿ ਭਾਵੇਂ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ’ਤੇ ਹੈ ਪਰ ਇਸ ਦੀ ਵਰਤੋਂ ਤਾਂ ਢੱਡਰੀਆਂ ਵਾਲੇ ਨੇ ਕਰਨੀ ਹੈ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਤ ਬਾਬੇ ਆਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦੇਣ ਤੇ ਵਰਤੋਂ ਆਪ ਕਰਦੇ ਰਹਿਣ।

ਉਨ੍ਹਾਂ ਨੇ 200 ਬਿੱਘੇ ਤੋਂ ਵੱਧ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ ਤੇ ਉਸ ਸਮੇਂ ਸਿਰਫ਼ ਦੋ ਏਕੜ ਜ਼ਮੀਨ ਕਰਜ਼ੇ ਕਾਰਨ ਰਜਿਸਟਰੀ ਨਹੀਂ ਹੋ ਸਕੀ। 2016 ਵਿੱਚ ਸੇਖੂਪੁਰਾ ਦੇ ਵਿਅਕਤੀ ਨੇ ਇਸ ਜ਼ਮੀਨ ਤੋਂ ਕਰਜ਼ਾ ਉਤਾਰ ਕੇ ਰਜਿਸਟਰੀ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਸੀ, ਜੋ ਜਲਦ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦਿੱਤੀ ਜਾਵੇਗੀ।