ਨਵੀਂ ਦਿੱਲੀ: ਵਰੁਣ ਧਵਨ ਤੇ ਸ਼੍ਰੱਧਾ ਕਪੂਰ ਦੀ ਫਿਲਮ 'ਸਟ੍ਰੀਟ ਡਾਂਸਰ 3 ਡੀ' 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਨੌਰਾ ਫਤੇਹੀ ਬੇਹੱਦ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਏਗੀ।

ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਨੌਰਾ ਲੋਕਾਂ ਨੂੰ ਗਰਮੀ ਚੈਲੇਂਜ ਦੇ ਰਹੀ ਹੈ। ਇਸ ਚੈਲੇਂਜ ਤਹਿਤ ਫਿਲਮ ਦੇ ਗਰਮੀ ਗਾਣੇ ਦਾ ਹੁੱਕ ਸਟੈਪ ਕਰਨ ਲਈ ਕਹਿ ਰਹੀ ਹੈ। ਇਸੇ ਦਰਮਿਆਨ ਨੌਰਾ ਇਸ ਗਾਣੇ 'ਚ ਆਵਾਜ਼ ਦੇਣ ਵਾਲੇ ਰੈਪਰ ਬਾਦਸ਼ਾਹ ਨੂੰ ਵੀ ਹੁੱਕ ਸਟੈਪ ਕਰਨ ਦਾ ਚੈਲੇਂਜ ਦਿੰਦੀ ਹੈ। ਇਸ ਤੋਂ ਬਾਅਦ ਬਾਦਸ਼ਾਹ ਦੀ ਹਾਲਤ ਵਿਗੜ ਗਈ।

ਨੌਰਾ ਨੇ ਇਸ ਦੀ ਇੱਕ ਮਜ਼ੇਦਾਰ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ 'ਚ ਨੌਰਾ ਬਾਦਸ਼ਾਹ ਨੂੰ ਹੁੱਕ ਸਟੈਪ ਕਰਨ ਲਈ ਕਹਿ ਰਹੀ ਹੈ, ਪਰ ਬਾਦਸ਼ਾਹ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।


ਦੱਸ ਦਈਏ ਕਿ ਨੌਰਾ ਪਿਛਲੇ ਕੁਝ ਸਮੇਂ ਤੋਂ ਆਪਣੇ ਡਾਂਸ ਰਾਹੀਂ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਬਿੱਗ ਬਾਸ ਦਾ ਹਿੱਸਾ ਵੀ ਰਹਿ ਚੁੱਕੀ ਹੈ।