Sawan Somwar 2022 : ਸਾਵਣ ਦੇ ਪਹਿਲੇ ਸੋਮਵਾਰ ਦਾ ਵਰਤ 18 ਜੁਲਾਈ ਨੂੰ ਰੱਖਿਆ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਭੋਲੇਨਾਥ ਕੈਲਾਸ਼ ਪਰਬਤ ਨੂੰ ਛੱਡ ਕੇ ਧਰਤੀ 'ਤੇ ਵਿਚਰਣ ਕਰਨ ਆਉਂਦੇ ਹਨ। ਇਸ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਵਿਸ਼ੇਸ਼ ਫਲ ਦਿੰਦੀ ਹੈ। ਇਸ ਦੌਰਾਨ ਭਗਵਾਨ ਸ਼ਿਵ ਦੇ ਨਾਲ ਦੇਵੀ ਪਾਰਵਤੀ ਦੀ ਪੂਜਾ ਕਰਨ ਦਾ ਨਿਯਮ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਭਗਵਾਨ ਸ਼ਿਵ ਹਰ ਮਨੋਕਾਮਨਾ ਪੂਰੀ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ 'ਚ ਕੁਝ ਕੰਮ ਨਹੀਂ ਕਰਨੇ ਚਾਹੀਦੇ। ਇਨ੍ਹਾਂ ਕੰਮਾਂ ਨੂੰ ਕਰਨ ਨਾਲ ਭਗਵਾਨ ਸ਼ਿਵ ਨੂੰ ਗੁੱਸਾ ਆਉਂਦਾ ਹੈ। ਆਓ ਜਾਣਦੇ ਹਾਂ ਉਹ ਕੰਮ ਕਿਹੜੇ ਹਨ।


ਸਾਉਣ ਦੇ ਮਹੀਨੇ ਨਾ ਕਰੋ ਇਹ ਕੰਮ


- ਸਾਵਣ ਦੇ ਮਹੀਨੇ ਵਾਲ ਕਟਵਾਉਣੇ ਅਤੇ ਸ਼ੇਵ ਕਰਨਾ ਵਰਜਿਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਾਵਣ ਦਾ ਵਰਤ ਰੱਖ ਰਹੇ ਹੋ, ਤਾਂ ਵਾਲ ਕੱਟਣ ਅਤੇ ਸ਼ੇਵ ਕਰਨ ਤੋਂ ਬਚੋ।
- ਨਹੁੰ ਨਾ ਕੱਟੋ ਅਤੇ ਸਰੀਰ 'ਤੇ ਤੇਲ ਦੀ ਮਾਲਿਸ਼ ਨਾ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਗ੍ਰਹਿ ਵਿਕਾਰ ਹੁੰਦੇ ਹਨ ਅਤੇ ਸਾਵਣ ਦਾ ਵਰਤ ਵੀ ਫਲਦਾਇਕ ਨਹੀਂ ਹੁੰਦਾ।
- ਜੋਤਿਸ਼ ਸ਼ਾਸਤਰ ਅਨੁਸਾਰ ਦਾੜ੍ਹੀ ਅਤੇ ਵਾਲ ਕੱਟਣ ਦਾ ਨਿਯਮ ਹਰ ਕਿਸੇ 'ਤੇ ਲਾਗੂ ਨਹੀਂ ਹੁੰਦਾ। ਇਹ ਸਵੈਇੱਛਤ ਹੈ ਪਰ ਲਾਜ਼ਮੀ ਨਹੀਂ ਹੈ।
- ਸਾਵਣ ਦੇ ਮਹੀਨੇ ਪਿਆਜ਼, ਲਸਣ ਅਤੇ ਮਾਸ ਦਾ ਸੇਵਨ ਨਾ ਕਰੋ।
- ਭੋਲੇਨਾਥ ਨੂੰ ਜਲ ਅਤੇ ਬੇਲ ਦੇ ਪੱਤੇ ਚੜ੍ਹਾ ਦਿਓ ਤਾਂ ਚੰਗਾ ਹੋਵੇਗਾ।
- ਸਾਵਣ ਮਹੀਨਾ ਤਪੱਸਿਆ ਅਤੇ ਸਾਧਨਾ ਦਾ ਮਹੀਨਾ ਹੈ, ਇਸ ਲਈ ਜੀਵਨ ਵਿੱਚ ਐਸ਼ੋ-ਆਰਾਮ ਤੋਂ ਦੂਰ ਰਹੋ।
- ਸਾਵਣ ਦੇ ਮਹੀਨੇ ਆਪਣੇ ਮਨ ਵਿੱਚ ਕੋਈ ਵੀ ਨਕਾਰਾਤਮਕ ਵਿਚਾਰ ਨਾ ਲਿਆਓ।
- ਜੇਕਰ ਤੁਸੀਂ ਸ਼ਿਵ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਹੋ ਤਾਂ ਇਸ ਮਹੀਨੇ 'ਚ ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦਾ ਸਤਿਕਾਰ ਕਰੋ।
- ਸਾਵਣ ਦੇ ਮਹੀਨੇ ਪੂਜਾ ਕਰਦੇ ਸਮੇਂ ਸ਼ੁੱਧਤਾ ਦਾ ਖਾਸ ਧਿਆਨ ਰੱਖੋ। ਘਰ ਨੂੰ ਹਮੇਸ਼ਾ ਸਾਫ਼ ਰੱਖੋ।