Shardiya Navratri 2024 Day 2 Maa Brahmacharini Puja: ਸ਼ਾਰਦੀਆ ਨਰਾਤਿਆਂ ਦਾ ਅੱਜ ਦੂਜਾ ਦਿਨ ਹੈ। ਅੱਜ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਵੇਗੀ। ਦੇਵੀ ਦਾ ਰੂਪ ਬਹੁਤ ਹੀ ਮਨਮੋਹਕ ਅਤੇ ਵਿਸ਼ਾਲ ਹੈ। ‘ਬ੍ਰਹਮ’ ਦਾ ਅਰਥ ਹੈ ਤਪੱਸਿਆ ਭਾਵ ਕਿ ਤਪ ਕਰਨ ਵਾਲੀ ਦੇਵੀ। ਨਾਰਦ ਜੀ ਦੀ ਸਲਾਹ 'ਤੇ ਉਨ੍ਹਾਂ ਨੇ ਕਈ ਹਜ਼ਾਰ ਸਾਲ ਤੱਕ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ। ਉਨ੍ਹਾਂ ਦੇ ਤਪੱਸਵੀ ਆਚਰਣ ਦੇ ਕਰਕ ਉਨ੍ਹਾਂ  ਦਾ ਨਾਂ ‘ਬ੍ਰਹਮਚਾਰਿਣੀ’ ਪੈ ਗਿਆ। 


ਮਾਤਾ ਦੇ ਇੱਕ ਹੱਥ ਵਿੱਚ ਕਮੰਡਲ ਅਤੇ ਦੂਜੇ ਵਿੱਚ ਜਪ ਲਈ ਮਾਲਾ ਹੈ। ਮਾਤਾ ਦਾ ਇਹ ਤਪੱਸਵੀ ਰੂਪ ਸਾਰਿਆਂ ਨੂੰ ਬਹੁਤ ਫਲ ਦੇਣ ਵਾਲਾ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਮਨੁੱਖ ਦੇ ਜੀਵਨ ਵਿਚ ਗੁਣਾਂ ਦਾ ਵਾਧਾ ਹੁੰਦਾ ਹੈ। ਮਾਂ ਦੇ ਆਸ਼ੀਰਵਾਦ ਨਾਲ ਉਹ ਕਦੇ ਵੀ ਫ਼ਰਜ਼ ਦੇ ਮਾਰਗ ਤੋਂ ਨਹੀਂ ਭਟਕਦਾ। ਉਸ ਨੂੰ ਹਰ ਕੰਮ ਵਿਚ ਸਫਲਤਾ ਮਿਲਦੀ ਹੈ। ਇਸ ਦਿਨ ਤਪੱਸਵੀ ਦਾ ਮਨ ਸਵਾਧੀਨਤਾ ਵਿੱਚ ਟਿਕਿਆ ਰਹਿੰਦਾ ਹੈ। ਆਓ ਜਾਣਦੇ ਹਾਂ ਮਾਂ ਬ੍ਰਹਮਚਾਰਿਣੀ ਦੀ ਪੂਜਾ ਦਾ ਮੁਹੂਰਤ ਅਤੇ ਵਿਧੀ-



ਚਰ (ਆਮ) - ਸਵੇਰੇ 06.16 - ਸਵੇਰੇ 07.44 ਵਜੇ


ਲਾਭ (ਪ੍ਰਗਤੀ) - ਸਵੇਰੇ 7.44 ਵਜੇ - ਸਵੇਰੇ 09.13 ਵਜੇ


ਅੰਮ੍ਰਿਤ (ਉੱਤਮ) - ਸਵੇਰੇ 09.13 ਵਜੇ - ਸਵੇਰੇ 10.41 ਵਜੇ


ਮਾਂ ਬ੍ਰਹਮਚਾਰਿਣੀ ਨੂੰ ਕੀ ਪਸੰਦ ਹੈ?


4 ਅਕਤੂਬਰ 2024 - ਨਰਾਤਿਆਂ ਦਾ ਦੂਜਾ ਦਿਨ, ਮਾਂ ਬ੍ਰਹਮਚਾਰਿਣੀ ਦੀ ਪੂਜਾ।
ਸ਼ੁਭ ਰੰਗ - ਹਰਾ
ਪਸੰਦੀਦਾ ਫੁੱਲ - ਜੈਸਮੀਨ
ਭੋਗ - ਪੰਚਾਮ੍ਰਿਤ ਅਤੇ ਸ਼ੱਕਰ


ਪੂਜਾ ਦੀ ਵਿਧੀ- ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨ ਵੇਲੇ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ॐ देवी ब्रह्मचारिण्यै नमः॥ ਦੇ ਮੰਤਰ ਦਾ ਜਾਪ ਕਰੋ। ਜਾਪ ਕਰਦੇ ਸਮੇਂ ਉਨ੍ਹਾਂ ਦੀ ਮਨਪਸੰਦ ਵਸਤੂਆਂ ਚੜ੍ਹਾਓ।


ਮਾਂ ਦੀ ਪੂਜਾ ਕਰਨ ਨਾਲ ਹੁੰਦਾ ਆਹ ਫਾਇਦਾ


ਮਾਤਾ ਬ੍ਰਹਮਚਾਰਿਣੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਤਪੱਸਿਆ ਭਾਵ ਸਖ਼ਤ ਮਿਹਨਤ ਤੋਂ ਬਿਨਾਂ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨਾ ਅਸੰਭਵ ਹੈ। ਬਿਨਾਂ ਮਿਹਨਤ ਦੇ ਸਫਲਤਾ ਪ੍ਰਾਪਤ ਕਰਨਾ ਰੱਬ ਦੇ ਪ੍ਰਬੰਧ ਦੇ ਉਲਟ ਹੈ। ਮਾਂ ਦੀ ਪੂਜਾ ਨਾਲ ਟੀਚੇ 'ਤੇ ਧਿਆਨ ਲਗਾਉਣ ਦੀ ਤਾਕਤ ਮਿਲਦੀ ਹੈ।


ਇਹ ਵੀ ਪੜ੍ਹੋ: ਚਾਪਿੰਗ ਬੋਰਡ 'ਤੇ ਹੁੰਦੇ ਟਾਇਲਟ ਸੀਟ ਤੋਂ ਵੱਧ ਬੈਕਟੀਰੀਆ? ਜਾਣ ਲਓ ਪੂਰਾ ਸੱਚ, ਨਹੀਂ ਤਾਂ ਹੋ ਸਕਦੇ ਬਿਮਾਰ


ਮਾਤਾ ਬ੍ਰਹਮਚਾਰਿਣੀ ਦੀ ਆਰਤੀ


जय अम्बे ब्रह्मचारिणी माता। जय चतुरानन प्रिय सुख दाता॥


ब्रह्मा जी के मन भाती हो। ज्ञान सभी को सिखलाती हो॥


ब्रह्म मन्त्र है जाप तुम्हारा। जिसको जपे सरल संसारा॥


जय गायत्री वेद की माता। जो जन जिस दिन तुम्हें ध्याता॥


कमी कोई रहने ना पाये। कोई भी दुःख सहने न पाये॥


उसकी विरति रहे ठिकाने। जो तेरी महिमा को जाने॥


रद्रक्षा की माला ले कर। जपे जो मन्त्र श्रद्धा दे कर॥


आलस छोड़ करे गुणगाना। माँ तुम उसको सुख पहुँचाना॥


ब्रह्मचारिणी तेरो नाम। पूर्ण करो सब मेरे काम॥


भक्त तेरे चरणों का पुजारी। रखना लाज मेरी महतारी॥


ਇਹ ਵੀ ਪੜ੍ਹੋ: ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ