ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ
ਜੇਕਰ ਬਾਲੀਵੁੱਡ 'ਚ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀਆਂ ਅਦਾਕਾਰਾਂ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਦਾ ਨਾਂ ਲੈਣਾ ਜ਼ਰੂਰੀ ਹੋ ਜਾਂਦਾ ਹੈ। ਜਾਹਨਵੀ ਕਪੂਰ ਲਗਾਤਾਰ ਬਿਹਤਰੀਨ ਫਿਲਮਾਂ ਦੀ ਚੋਣ ਕਰ ਰਹੀ ਹੈ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਇਸ ਦੇ ਨਾਲ ਹੀ ਜਾਹਨਵੀ ਕਪੂਰ ਫਿਟਨੈੱਸ ਦੇ ਮਾਮਲੇ 'ਚ ਕਈ ਹੀਰੋਇਨਾਂ ਨੂੰ ਵੀ ਮਾਤ ਦਿੰਦੀ ਹੈ।
Download ABP Live App and Watch All Latest Videos
View In Appਫਿਟਨੈੱਸ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਬਹੁਤ ਜ਼ਿਆਦਾ ਵਰਕਆਊਟ ਕਰਦੀ ਹੈ ਅਤੇ ਉਨ੍ਹਾਂ ਦਾ ਡਾਈਟ ਪਲਾਨ ਵੀ ਸ਼ਾਨਦਾਰ ਹੈ, ਜਿਸ ਕਾਰਨ ਉਨ੍ਹਾਂ ਦੇ ਕਰਵੀ ਫਿਗਰ ਅਤੇ ਜ਼ਬਰਦਸਤ ਫਿਟਨੈੱਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਫੈਨ ਬਣ ਜਾਂਦੇ ਹਨ। ਆਓ ਅੱਜ ਜਾਣਦੇ ਹਾਂ ਜਾਹਨਵੀ ਕਪੂਰ ਦੀ ਫਿਟਨੈੱਸ ਦਾ ਕੀ ਰਾਜ਼ ਹੈ।
ਫਿੱਟ ਰਹਿਣ ਲਈ ਜਾਹਨਵੀ ਕਪੂਰ ਕਾਫੀ ਵਰਕਆਊਟ ਕਰਦੀ ਹੈ। ਉਨ੍ਹਾਂ ਦੀ ਰੋਜ਼ਾਨਾ ਜਿਮ ਰੁਟੀਨ ਵਿੱਚ ਨਾ ਸਿਰਫ਼ ਕਸਰਤ ਹੁੰਦੀ ਹੈ ਬਲਕਿ ਯੋਗਾ ਅਤੇ ਪਾਈਲੇਟਸ ਕਸਰਤ ਵੀ ਸ਼ਾਮਲ ਹੁੰਦੀ ਹੈ। ਜਾਹਨਵੀ ਲੰਬੇ ਸਮੇਂ ਤੋਂ ਯੋਗਾ ਕਰ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਹਮੇਸ਼ਾ ਫਿੱਟ ਅਤੇ ਐਨਰਜੈਟਿਕ ਰਹਿੰਦੀ ਹੈ।
ਜਾਹਨਵੀ ਰੋਜ਼ਾਨਾ ਸੈਰ ਕਰਦੀ ਹੈ, ਇਸ ਦੇ ਨਾਲ ਰੋਪ ਟ੍ਰੇਨਿੰਗ ਵੀ ਉਨ੍ਹਾਂ ਦੀ ਪਸੰਦੀਦਾ ਕਸਰਤ ਹੈ। ਇਸ ਦੇ ਨਾਲ ਹੀ ਉਹ ਕਾਰਡੀਓ ਅਤੇ ਸਟ੍ਰੈਂਥ ਟਰੇਨਿੰਗ ਰਾਹੀਂ ਆਪਣੇ ਆਪ ਨੂੰ ਫਿੱਟ ਅਤੇ ਐਕਟਿਵ ਰੱਖਦੀ ਹੈ। ਜਾਹਨਵੀ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡਾਂਸ ਵੀ ਇਕ ਤਰ੍ਹਾਂ ਦੀ ਕਸਰਤ ਹੈ, ਇਸ ਲਈ ਉਹ ਬੇਲੀ ਡਾਂਸ ਅਤੇ ਕਲਾਸੀਕਲ ਡਾਂਸ ਕਰਦੀ ਹੈ ਜਿਸ ਨਾਲ ਉਨ੍ਹਾਂ ਦਾ ਸਰੀਰ ਬੈਲੇਂਸ ਅਤੇ ਮੈਨਟੇਨ ਰਹਿੰਦਾ ਹੈ।
ਜਾਹਨਵੀ ਕਪੂਰ ਦਾ ਮੰਨਣਾ ਹੈ ਕਿ ਫਿੱਟ ਰਹਿਣ ਲਈ ਵਰਕਆਊਟ ਦੇ ਨਾਲ-ਨਾਲ ਸਹੀ ਡਾਈਟ ਵੀ ਬਹੁਤ ਜ਼ਰੂਰੀ ਹੈ। ਜਾਹਨਵੀ ਕਪੂਰ ਘਰ ਦਾ ਬਣਿਆ ਘਿਓ ਖਾਂਦੀ ਹੈ। ਜਦੋਂ ਉਹ ਸਵੇਰੇ ਉੱਠਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਪੀਂਦੀ ਹੈ। ਪੰਜਾਬੀ ਪਿਓ ਦੀ ਧੀ ਹੋਣ ਕਰਕੇ ਜਾਹਨਵੀ ਕਪੂਰ ਨੂੰ ਪੰਜਾਬੀ ਖਾਣਾ ਪਸੰਦ ਹੈ। ਨਾਸ਼ਤੇ ਵਿੱਚ, ਜਾਹਨਵੀ ਪਰੌਂਠਾ, ਦਹੀਂ, ਜੂਸ ਆਦਿ ਭਰਪੂਰ ਖੁਰਾਕ ਲੈਂਦੀ ਹੈ।
ਨਾਸ਼ਤੇ ਵਿੱਚ ਜਾਹਨਵੀ ਪਰੌਂਠਾ, ਦਹੀਂ, ਜੂਸ ਆਦਿ ਭਰਪੂਰ ਡਾਈਟ ਲੈਂਦੀ ਹੈ। ਇਸ ਦੇ ਨਾਲ ਹੀ ਉਹ ਨਾਸ਼ਤੇ ਵਿੱਚ ਤਾਜ਼ੇ ਫਲ, ਟੋਸਟ, ਡ੍ਰਾਈ ਫਰੂਟ, ਸਮੂਦੀ ਆਦਿ ਵੀ ਖਾਂਦੀ ਹੈ। ਦੁਪਹਿਰ ਦੇ ਖਾਣੇ ਵਿੱਚ, ਜਾਹਨਵੀ ਦਾਲ, ਰੋਟੀ, ਬ੍ਰਾਊਨ ਰਾਈਸ, ਗਰਿੱਲਡ ਚਿਕਨ ਜਾਂ ਮੱਛੀ ਖਾਣਾ ਪਸੰਦ ਕਰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਸ਼ਾਮਲ ਹੁੰਦੀਆਂ ਹਨ। ਜਾਹਨਵੀ ਦਾ ਡਿਨਰ ਬਹੁਤ ਹਲਕਾ ਹੁੰਦਾ ਹੈ। ਉਹ ਰਾਤ ਦੇ ਖਾਣੇ 'ਤੇ ਸਲਾਦ ਅਤੇ ਸੂਪ ਪੀਣਾ ਪਸੰਦ ਕਰਦੀ ਹੈ। ਹਾਈਡਰੇਟਿਡ ਰਹਿਣ ਲਈ ਜਾਹਨਵੀ ਪਾਣੀ ਦੇ ਨਾਲ ਨਾਰੀਅਲ ਪਾਣੀ ਵੀ ਪੀਂਦੀ ਹੈ ਪਰ ਪਰ ਉਹ ਡ੍ਰਿੰਕਸ ਤੋਂ ਦੂਰ ਰਹਿੰਦੀ ਹੈ।