ਸ਼ੂਗਰ ਕੰਟਰੋਲ ਕਰਨ ਤੋਂ ਲੈ ਕੇ ਪਾਚਣ ਸ਼ਕਤੀ ਵਧਾਉਣ ਸਮਤੇ ਤੇਜ ਪੱਤੇ ਦੇ ਇਹ ਨੇ ਫਾਈਦੇ
ਤੇਜ ਪੱਤਾ ਜਿੱਥੇ ਸਾਡੇ ਭੋਜਨ ਨੂੰ ਸਵਾਦ ਬਣਾਉਦਾ ਹੈ ਤਾਂ ਉੱਥੇ ਹੀ ਇਸ ਦੇ ਸੇਵਨ ਨਾਲ ਸਾਡੇ ਸਰੀਰ ਨੂੰ ਵੀ ਕਈ ਫਾਇਦੇ ਮਿਲਦੇ ਹਨ।
Download ABP Live App and Watch All Latest Videos
View In Appਡਾਇਬਟੀਜ਼ ਦੇ ਮਰੀਜ਼ਾਂ ਲਈ ਤੇਜ ਪੱਤੇ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ।
ਟਾਈਪ 2 ਡਾਇਬਟੀਜ਼ ਨਾਲ ਨਜਿੱਠਣ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।
ਤੇਜ ਪੱਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਇਹ ਕਿਡਨੀ ਦੀ ਸਿਹਤ ਸੁਧਾਰਣ 'ਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਤੇਜ ਪੱਤਿਆਂ ਵਿਚ ਪਾਏ ਜਾਣ ਵਾਲੇ ਜੈਵਿਕ ਮਿਸ਼ਰਣ ਪੇਟ ਦੀ ਪਰੇਸ਼ਾਨੀ, ਇਰੀਟੇਬਲ ਬਾਊਲ ਸਿੰਡਰੋਮ ਨੂੰ ਘਟਾਉਣ 'ਚ ਮਦਦ ਕਰਦੇ ਹਨ। ਇਹ ਪੱਤੇ ਪਾਚਨ ਕਿਰਿਆ ਨੂੰ ਵਧਾਉਂਦੇ ਹਨ।
ਤੇਜ ਪੱਤਿਆਂ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ 'ਚ ਮੌਜੂਦ ਵਿਟਾਮਿਨ-ਸੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੇ ਜਲਣ ਤੋਂ ਬਚਾ ਸਕਦੇ ਹਨ।
ਤੇਜ ਪੱਤੇ 'ਚ ਲਿਨਾਲੂਲ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਤਣਾਅ ਤੇ ਚਿੰਤਾ ਦੂਰ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀ ਇਸ ਵਿਚ ਪਾਏ ਜਾਣ ਵਾਲੇ ਹੋਰ ਗੁਣ ਤਣਾਅ ਘਟਾਉਣ ਦਾ ਕੰਮ ਕਰ ਸਕਦੇ ਹਨ।
ਇਸ 'ਚ ਮੌਜੂਦ ਰੂਟਿਨ ਤੇ ਕੈਫੀਕ ਐਸਿਡ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਹ ਦੋਵੇਂ ਤੱਤ ਤੇਜ ਪੱਤਿਆਂ 'ਚ ਪਾਏ ਜਾਂਦੇ ਹਨ।