Chanakya Niti: ਸਾਨੂੰ ਅਕਸਰ ਦਿਆਲੂ ਹੋਣਾ ਸਿਖਾਇਆ ਜਾਂਦਾ ਹੈ ਪਰ ਇਹ ਤਾਂ ਹੀ ਚੰਗਾ ਹੈ ਜੇ ਇਹ ਸਭ ਕੁਝ ਖਾਸ ਕਿਸਮ ਦੇ ਲੋਕਾਂ ਲਈ ਕੀਤਾ ਜਾਵੇ। ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ 'ਤੇ ਗ਼ਲਤੀ ਨਾਲ ਵੀ ਤਰਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੀ ਮਦਦ ਕਰਨ ਦਾ ਮਤਲਬ ਹੈ ਆਪਣੇ ਪੈਰਾਂ ਉੱਤੇ ਕੁਲਹਾੜੀ ਮਾਰਨਾ. ਚਾਣਕਯ ਨੇ ਵੀ ਆਪਣੀ ਚਾਣਕਯ ਨੀਤੀ ਵਿੱਚ ਇਨ੍ਹਾਂ ਤਿੰਨਾਂ ਲੋਕਾਂ ਬਾਰੇ ਗੱਲ ਕੀਤੀ ਹੈ।


ਦੁਸ਼ਤ ਤੇ ਚਰਿੱਤਰਹੀਣ ਔਰਤਾਂ


ਆਚਾਰੀਆ ਚਾਣਕਯ ਦੇ ਅਨੁਸਾਰ, ਸਾਨੂੰ ਅਜਿਹੀ ਔਰਤ ਦੀ ਮਦਦ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਸੁਭਾਅ ਤੋਂ ਦੁਸ਼ਟ ਅਤੇ ਚਰਿੱਤਰਹੀਣ ਹੈ। ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ ਉਸ ਔਰਤ ਦੀ ਮਦਦ ਨਾ ਕਰੋ ਜੋ ਹਮੇਸ਼ਾ ਦੂਜਿਆਂ ਦਾ ਅਪਮਾਨ ਕਰਦੀ ਹੈ। ਜੇ ਤੁਸੀਂ ਮਦਦ ਕਰਦੇ ਹੋ, ਤਾਂ ਉਹ ਵੀ ਤੁਹਾਡਾ ਫਾਇਦਾ ਉਠਾ ਸਕਦੀ ਹੈ। ਅਜਿਹੀਆਂ ਔਰਤਾਂ ਅਕਸਰ ਪੈਸੇ ਵੱਲ ਆਕਰਸ਼ਿਤ ਹੁੰਦੀਆਂ ਹਨ। ਅਜਿਹੀਆਂ ਔਰਤਾਂ ਸਮਾਜ ਵਿੱਚ ਇੱਕ ਜ਼ਹਿਰੀਲੇ ਸੱਪ ਵਾਂਗ ਹੈ। ਜੋ ਤੁਹਾਨੂੰ ਕਿਸੇ ਵੀ ਸਮੇਂ ਡੰਗ ਸਕਦੀਆਂ ਹੈ। ਅਜਿਹੀ ਔਰਤਾਂ ਆਪਣੇ ਭਵਿੱਖ ਦੇ ਬੱਚਿਆਂ ਨੂੰ ਵੀ ਉਹੀ ਗੁਣ ਦਿੰਦੀਆਂ ਹਨ ਤੇ ਫਿਰ ਉਸਦਾ ਬੱਚਾ ਵੀ ਸਮਾਜ ਲਈ ਆਫ਼ਤ ਬਣ ਜਾਂਦਾ ਹੈ। 


ਮੁਰਖ ਵਿਅਕਤੀ 


ਆਚਾਰੀਆ ਚਾਣਕਯ ਦੇ ਅਨੁਸਾਰ, ਕਿਸੇ ਨੂੰ ਕਦੇ ਵੀ ਮੂਰਖ ਵਿਅਕਤੀ ਦੀ ਮਦਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨਾਲ ਕਦੇ ਵੀ ਦੋਸਤੀ ਜਾਂ ਬਹਿਸ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਸਲਾਹ ਦੇਣਾ ਸਮੇਂ ਦੀ ਪੂਰੀ ਬਰਬਾਦੀ ਹੈ। ਇਹ ਮੂਰਖ ਵਿਅਕਤੀ ਆਪਣੀਆਂ ਦਲੀਲਾਂ ਨਾਲ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕਰੇਗਾ।
ਤੁਸੀਂ ਉਸ ਨੂੰ ਆਪਣੇ ਭਲੇ ਲਈ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਉਹ ਇਸ ਨੂੰ ਆਪਣੀ ਹਉਮੈ ਵਿੱਚ ਲੈ ਜਾਵੇਗਾ। ਉਹ ਤੁਹਾਨੂੰ ਆਪਣਾ ਦੁਸ਼ਮਣ ਵੀ ਬਣਾ ਲਵੇਗਾ। ਇਸ ਲਈ ਤੁਸੀਂ ਅਜਿਹੇ ਮੂਰਖ ਲੋਕਾਂ ਤੋਂ ਜਿੰਨਾ ਦੂਰ ਰਹੋਗੇ, ਤੁਸੀਂ ਓਨਾ ਹੀ ਖੁਸ਼ ਰਹੋਗੇ।


ਨਕਾਰਾਤਮਕ ਅਤੇ ਹਮੇਸ਼ਾ ਦੁਖੀ ਰਹਿਣ ਵਾਲੇ ਲੋਕ 


ਆਚਾਰੀਆ ਚਾਣਕਯ ਦੇ ਅਨੁਸਾਰ, ਸਾਨੂੰ ਨਕਾਰਾਤਮਕ ਵਿਚਾਰਾਂ ਵਾਲੇ ਤੇ ਹਮੇਸ਼ਾ ਦੁਖੀ ਹੋਣ ਵਾਲੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇੱਕ ਸੂਝਵਾਨ ਵਿਅਕਤੀ ਔਖੇ ਹਾਲਾਤਾਂ ਵਿੱਚ ਵੀ ਸਕਾਰਾਤਮਕ ਸੋਚ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰ ਸਕਦਾ ਹੈ ਪਰ ਇੱਕ ਮੂਰਖ ਅਤੇ ਨਕਾਰਾਤਮਕ ਵਿਅਕਤੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਹ ਹਮੇਸ਼ਾ ਬੁਰਾ ਸੋਚਦਾ ਹੈ। ਉਸ ਦੇ ਮਨ ਵਿਚ ਮਾੜੀਆਂ ਭਾਵਨਾਵਾਂ ਰਹਿੰਦੀਆਂ ਹਨ। ਉਸਦੀ ਉਦਾਸੀ ਤੁਹਾਨੂੰ ਵੀ ਉਦਾਸ ਕਰ ਸਕਦੀ ਹੈ। ਉਹ ਤੁਹਾਡੀ ਖੁਸ਼ੀ ਤੋਂ ਈਰਖਾ ਵੀ ਕਰ ਸਕਦਾ ਹੈ। ਅਜਿਹੇ ਲੋਕਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਮਦਦ ਵੀ ਨਹੀਂ ਕਰਨੀ ਚਾਹੀਦੀ।