✕
  • ਹੋਮ

ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ

ਏਬੀਪੀ ਸਾਂਝਾ   |  30 Aug 2016 05:12 PM (IST)
1

ਜਦੋਂ ਮਾਨ ਕੌਰ ਤੋਂ ਉਨ੍ਹਾਂ ਦੀ ਸਿਹਤ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਚੰਗਾ ਖਾਣਾ ਅਤੇ ਕਸਰਤ ਹੀ ਚੰਗੀ ਸਿਹਤ ਦੀ ਕੁੰਜੀ ਹੈ।

2

ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਵੀ ਇਨ੍ਹਾਂ ਖੇਡਾਂ 'ਚ ਹਿੱਸਾ ਲਾਇ ਰਹੇ ਹਨ ਅਤੇ ਉਨ੍ਹਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਓਹ ਜਾਣਦੇ ਸਨ ਕਿ ਉਨ੍ਹਾਂ ਦੀ ਮਾਂ ਇੰਜ ਕਾਰਨਾਮਾ ਕਰ ਸਕਦੀ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੇ ਇਸ ਜਜਬੇ ਨੇ ਹੋਰ ਵੀ ਕਈ ਬੁਜ਼ੁਰਗਾਂ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਹੈ।

3

ਅਮਰੀਕਨ ਮਾਸਟਰ ਗੇਮਸ 'ਚ ਭਾਰਤ ਦੀ ਮਾਨ ਕੌਰ ਨੇ ਕਮਾਲ ਕਰ ਵਿਖਾਇਆ ਹੈ। ਮਾਨ ਕੌਰ ਨੇ ਅਮਰੀਕਨ ਮਾਸਟਰਸ ਖੇਡਾਂ 'ਚ 100 ਮੀਟਰ ਦੌੜ 'ਚ ਬਾਜ਼ੀ ਮਾਰੀ ਹੈ।

4

ਖਾਸ ਗੱਲ ਇਹ ਹੈ ਕਿ ਪੰਜਾਬ ਦੀ ਮਾਨ ਕੌਰ 100 ਸਾਲ ਦੀ ਹੈ। ਮਾਨ ਕੌਰ ਨੇ 100 ਮੀਟਰ ਦੀ ਦੂਰੀ ਡੇੜ ਮਿਨਟ 'ਚ ਪੂਰੀ ਕੀਤੀ। ਪਰ ਇਨ੍ਹਾਂ ਸਮਾਂ ਲੈਣ ਦੇ ਬਾਵਜੂਦ ਮਾਨ ਕੌਰ ਇਸ ਈਵੈਂਟ 'ਚ ਜੇਤੂ ਰਹੀ।

5

ਚੰਡੀਗੜ੍ਹ ਦੀ ਰਹਿਣ ਵਾਲੀ ਮਾਨ ਕੌਰ ਆਪਣੇ ਇਸ ਕਮਾਲ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ। ਹਰ ਪਾਸੇ ਇਸ 100 ਸਾਲ ਦੀ ਪੰਜਾਬਣ ਦੀਆਂ ਗੱਲਾਂ ਹੋ ਰਹੀਆਂ ਹਨ। ਆਪਣੀ ਏਜ ਕੈਟੇਗਰੀ 'ਚ ਮਾਨ ਕੌਰ ਇਕੱਲੀ ਹਿੱਸਾ ਲੈਣ ਵਾਲੀ ਹੈ ਅਤੇ ਇਸ ਉਮਰ 'ਚ ਉਨ੍ਹਾਂ ਦਾ ਰੇਸ ਦੌੜਨਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

6

7

ਮਾਨ ਕੌਰ ਨੇ 93 ਸਾਲ ਦੀ ਉਮਰ 'ਚ ਆਪਣੇ ਬੇਟੇ ਗੁਰਦੇਵ ਸਿੰਘ ਦੀ ਸਲਾਹ 'ਤੇ ਭੱਜਣਾ ਸ਼ੁਰੂ ਕੀਤਾ ਸੀ ਅਤੇ ਮਾਨ ਕੌਰ ਹੁਣ ਤਕ ਮਾਸਟਰ ਖੇਡਾਂ 'ਚ 20 ਮੈਡਲ ਜਿੱਤ ਚੁੱਕੀ ਹੈ।

  • ਹੋਮ
  • ਖੇਡਾਂ
  • ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ
About us | Advertisement| Privacy policy
© Copyright@2026.ABP Network Private Limited. All rights reserved.