ਸੈਂਚੁਰੀਅਨ 'ਚ ਦੱਖਣੀ ਅਫਰੀਕਾ ਦੀ ਜਿੱਤ ਪੱਕੀ !
ਦਖਣੀ ਅਫਰੀਕਾ ਦੀ ਟੀਮ ਨੇ ਦੂਜੀ ਪਾਰੀ 'ਚ ਕਵਿੰਟਨ ਡੀ ਕਾਕ ਦੇ ਧਮਾਕੇਦਾਰ ਅਰਧ-ਸੈਂਕੜੇ ਦੇ ਆਸਰੇ 132 ਰਨ ਬਣਾਏ। ਹਾਲਾਂਕਿ ਡੀ ਕਾਕ ਨੂੰ ਛੱਡ ਬਾਕੀ ਦੇ ਅਫਰੀਕੀ ਬੱਲੇਬਾਜ਼ ਜਾਦਾ ਸਮਾਂ ਮੈਦਾਨ 'ਤੇ ਟਿਕਣ 'ਚ ਨਾਕਾਮ ਰਹੇ।
ਦਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਕੀਵੀ ਟੀਮ ਨੂੰ ਜਿੱਤ ਲਈ 400 ਰਨ ਦਾ ਟੀਚਾ ਮਿਲਿਆ ਹੈ। ਅਫਰੀਕੀ ਟੀਮ ਨੇ ਆਪਣੇ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 132 ਰਨ ਬਣਾ ਕੇ ਐਲਾਨੀ।
ਪਹਿਲੀ ਪਾਰੀ 'ਚ ਮਿਲੀ 267 ਰਨ ਦੀ ਲੀਡ ਦੇ ਆਸਰੇ ਅਫਰੀਕੀ ਟੀਮ ਨਿਊਜ਼ੀਲੈਂਡ ਨੂੰ ਵੱਡਾ ਟੀਚਾ ਦੇਣ 'ਚ ਕਾਮਯਾਬ ਰਹੀ।
ਦਖਣੀ ਅਫਰੀਕਾ (ਦੂਜੀ ਪਾਰੀ) - 132/7
ਪਹਿਲੀ ਪਾਰੀ ਆਸਰੇ ਅਫਰੀਕੀ ਟੀਮ ਮਜਬੂਤ
ਡੀ ਕਾਕ ਦੀ ਦਿੱਤੀ ਤੇਜ ਸ਼ੁਰੂਆਤ ਦੇ ਬਾਵਜੂਦ ਜਲਦੀ ਵਿਕਟਾਂ ਗਵਾਉਣ ਕਾਰਨ ਅਫਰੀਕੀ ਟੀਮ ਦੀ ਪਾਰੀ ਧੀਮੀ ਗਤੀ ਨਾਲ ਅੱਗੇ ਵਧੀ। 47 ਓਵਰਾਂ ਤੋਂ ਬਾਅਦ ਦਖਣੀ ਅਫਰੀਕਾ ਨੇ 132 ਰਨ ਤਕ ਪਹੁੰਚਦਿਆਂ 7 ਵਿਕਟਾਂ ਗਵਾ ਦਿੱਤੀ ਸੀ। ਇਸਤੋਂ ਬਾਅਦ ਅਫਰੀਕੀ ਟੀਮ ਨੇ ਪਾਰੀ ਐਲਾਨੀ। ਕਵਿੰਟਨ ਡੀ ਕਾਕ ਨੇ 43 ਗੇਂਦਾਂ 'ਤੇ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਰਨ ਬਣਾਏ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ 3 ਅਤੇ ਬੋਲਟ ਨੇ 2 ਵਿਕਟ ਝਟਕੇ।
ਦਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ 8 ਵਿਕਟਾਂ 'ਤੇ 481 ਰਨ ਬਣਾ ਕੇ ਪਾਰੀ ਐਲਾਨੀ ਸੀ। ਜਵਾਬ 'ਚ ਕੀਵੀ ਟੀਮ ਪਹਿਲੀ ਪਾਰੀ 'ਚ 214 ਰਨ 'ਤੇ ਆਲ ਆਊਟ ਹੋ ਗਈ ਸੀ। ਸਟੇਨ ਅਤੇ ਰਬਾਡਾ ਨੇ 3-3 ਵਿਕਟ ਹਾਸਿਲ ਕਰ ਨਿਊਜ਼ੀਲੈਂਡ ਦੀ ਟੀਮ ਨੂੰ ਛੋਟੇ ਸਕੋਰ 'ਤੇ ਸਮੇਟਣ 'ਚ ਅਫਰੀਕੀ ਟੀਮ ਲਈ ਖਾਸ ਭੂਮਿਕਾ ਨਿਭਾਈ।