ਕਪਿਲ ਦੇ ਸ਼ੋਅ ’ਤੇ ਪੁੱਜੀ 83 ਵਰਲਡ ਕੱਪ ਜੇਤੂ ਟੀਮ, ਹੋਏ ਕਈ ਖੁਲਾਸੇ
ਗੌਰਤਲਬ ਹੈ ਕਿ 1983 ਦੇ ਵਿਸ਼ਵ ਕੱਪ ਦੀ ਜਿੱਤ ’ਤੇ ਇੱਕ ਫਿਲਮ ਵੀ ਬਣ ਰਹੀ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਏਗਾ। ਰਣਵੀਰ ਦੇ ਇਲਾਵਾ ਫਿਲਮ ਵਿੱਚ ਪੰਕਜ ਤ੍ਰਿਪਾਠੀ, ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਹਾਰਡੀ ਸੰਧੂ, ਸਾਕਿਬ ਸਲੀਮ ਤੇ ਕ੍ਰਿਕੇਟਰ ਸੰਦੀਪ ਪਾਟਿਲ ਦੇ ਬੇਟੇ ਚਿਰਾਗ ਪਾਟਿਲ ਵੀ ਨਜ਼ਰ ਆਉਣਗੇ। ਚਿਰਾਗ ਫਿਲਮ ਵਿੱਚ ਆਪਣੇ ਪਿਤਾ ਦਾ ਕਿਰਦਾਰ ਨਿਭਾਏਗਾ।
ਇਸੇ ਤਰ੍ਹਾਂ ਯਸ਼ਪਾਲ ਨੇ ਕਿੱਸਾ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਅਦਾਕਾਰ ਦਲੀਪ ਕੁਮਾਰ ਉਨ੍ਹਾਂ ਦਾ ਮੈਚ ਵੇਖਣ ਆਏ ਸੀ ਪਰ ਮੈਚ ਦੌਰਾਨ ਉਨ੍ਹਾਂ ਨੂੰ ਇਹ ਗੱਲ ਪਤਾ ਨਹੀਂ ਸੀ। ਉਨ੍ਹਾਂ ਦੀ ਸ਼ਾਨਦਾਰ ਪਾਰੀ ਮਗਰੋਂ ਉਨ੍ਹਾਂ ਨੂੰ ਦਲੀਪ ਕੁਮਾਰ ਨਾਲ ਮਿਲਵਾਉਣ ਲਈ ਲਿਜਾਇਆ ਜਾਂਦਾ ਹੈ। ਇਸ ਦੇ ਕਾਫੀ ਦਿਨ੍ਹਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦਲੀਪ ਕੁਮਾਰ ਨੇ ਹੀ BCCI ਨੂੰ ਉਨ੍ਹਾਂ ਦਾ ਨਾਂ ਸੁਝਾਇਆ ਸੀ।
ਟੀਮ ਦੇ ਕਪਤਾਨ ਕਪਿਲ ਦੇਵ ਨਾਲ ਸਾਥੀ ਖਿਡਾਰੀ ਮੋਹਿੰਦਰ ਅਮਰਨਾਥ, ਸੰਦੀਪ ਪਾਟਿਲ, ਦਿਲੀਪ ਵੇਂਗਸਰਕਰ, ਕ੍ਰਸ਼ਣਮਾਚਾਰੀ ਸ਼੍ਰੀਕਾਂਤ, ਰੌਜਰ ਬਿੰਨੀ, ਕੀਰਤੀ ਆਜ਼ਾਦ, ਮਦਨ ਲਾਲ, ਸਈਅਦ ਕਿਰਮਾਨੀ, ਬਲਵਿੰਦਰ ਸੰਧੂ ਤੇ ਯਸ਼ਪਾਲ ਸਮੇਤ ਸਾਰੇ ਮੌਜੂਦ ਰਹੇ।
ਸਾਰੇ ਜਣੇ ਵਿਸ਼ਵ ਕੱਪ ਦੀਆਂ ਤਸਵੀਰਾਂ ਵੇਖ ਕੇ ਯਾਦਾਂ ਤਾਜ਼ਾ ਕਰਦੇ ਹਨ।
ਇਸ ਦੌਰਾਨ ਸ਼੍ਰੀਕਾਂਤ ਨੇ ਦੱਸਿਆ ਕਿ ਉਸ ਵੇਲੇ ਬੁਖ਼ਾਰ ਦੇ ਹੁੰਦਿਆਂ ਗਾਵਸਕਰ ਨੇ ਸੈਂਕੜਾ ਬਣਾਇਆ ਸੀ।
ਸ਼ੋਅ ਦੌਰਾਨ ਕਈ ਮਜ਼ੇਦਾਰ ਖ਼ੁਲਾਸੇ ਹੋਏ। ਅਰਚਨਾ ਪੂਰਨ ਸਿੰਘ ਦੀ ਗੈਰ ਮੌਜੂਦਗੀ ਵਿੱਚ ਕ੍ਰਿਕੇਟਰ ਹਰਭਜਨ ਸਿੰਘ ਨੇ ਉਨ੍ਹਾਂ ਦੀ ਗੱਦੀ ਸੰਭਾਲੀ।
ਸਾਰਿਆਂ ਦੇ ਸੁਆਗਤ ਬਾਅਦ ਸੁਨੀਲ ਗਾਵਸਕਰ ਨੂੰ ਵੀਡੀਓ ਚੈਟ ਜ਼ਰੀਏ ਪ੍ਰੋਗਰਾਮ ਨਾਲ ਜੋੜਿਆ ਗਿਆ। ਇਸ ਪਿੱਛੋਂ 83 ਦੇ ਵਿਸ਼ਵ ਕੱਪ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਹਨ।