ਨਵੀਂ ਦਿੱਲੀ: 2021 ਟੀ -20 ਵਿਸ਼ਵ ਕੱਪ ਭਾਰਤ ਵਿਚ ਹੋਵੇਗਾ ਅਤੇ 2022 ਟੀ -20 ਵਿਸ਼ਵ ਕੱਪ ਆਸਟਰੇਲੀਆ ਵਿੱਚ ਅਯੋਜਿਤ ਕੀਤਾ ਜਾਵੇਗਾ। ਇਹ ਵੱਡੀ ਖ਼ਬਰ ਆਈਸੀਸੀ ਬੋਰਡ ਦੀ ਬੈਠਕ ਤੋਂ ਆਈ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਵਿੱਚ ਸਾਲ 2020 ਦਾ ਟੀ -20 ਵਰਲਡ ਕੱਪ ਮੁਲਤਵੀ ਕਰ ਦਿੱਤਾ ਗਿਆ ਸੀ। ਪਿਛਲੀ ਸੂਚੀ ਦੇ ਅਨੁਸਾਰ, 2022 ਟੀ -20 ਵਿਸ਼ਵ ਕੱਪ ਭਾਰਤ ਵਿੱਚ ਹੋਣਾ ਸੀ।


ਆਈਸੀਸੀ ਵਰਲਡ ਟੀ -20 ਇਸ ਸਾਲ 18 ਅਕਤੂਬਰ ਤੋਂ ਆਸਟਰੇਲੀਆ ਵਿੱਚ ਆਯੋਜਿਤ ਕੀਤਾ ਜਾਣਾ ਸੀ, ਪਰ ਕੋਵਿਡ -19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ।ਜਿਸ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ 19 ਸਤੰਬਰ ਨੂੰ ਯੂਏਈ ਵਿੱਚ ਆਯੋਜਿਤ ਹੋਣ ਦਾ ਰਾਹ ਪੱਧਰਾ ਹੋਇਆ।


ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਪ੍ਰਧਾਨਗੀ ਵਾਲੀ ਕ੍ਰਿਕਟ ਬੋਰਡ ਆਫ਼ ਇੰਡੀਆ (ਬੀਸੀਸੀਆਈ) ਅਤੇ ਕ੍ਰਿਕਟ ਆਸਟਰੇਲੀਆ (ਸੀਏ) ਦੀ ਬੋਰਡ ਬੈਠਕ ਦੌਰਾਨ ਇਹ ਫੈਸਲਾ ਇਕ ਵਰਚੁਅਲ ਪਲੇਟਫਾਰਮ ‘ਤੇ ਲਿਆ ਗਿਆ।