✕
  • ਹੋਮ

ਸਟੇਡੀਅਮ ਕੋਲ 2 ਬਲਾਸਟ, 29 ਦੀ ਮੌਤ, 166 ਜ਼ਖਮੀ

ਏਬੀਪੀ ਸਾਂਝਾ   |  11 Dec 2016 11:02 AM (IST)
1

2

ਇਸਤਾਂਬੁਲ ਦੇ ਇੱਕ ਵੱਡੇ ਫੁਟਬਾਲ ਸਟੇਡੀਅਮ ਤੋਂ ਪ੍ਰਸ਼ੰਸਕਾਂ ਦੇ ਚਲੇ ਜਾਣ ਤੋਂ ਬਾਅਦ ਇਸ ਸਟੇਡੀਅਮ ਬਾਹਰ 2 ਬਮ ਵਿਸਫੋਟ ਹੋਏ।

3

ਧਮਾਕੇ 'ਚ 29 ਲੋਕ ਮਾਰੇ ਗਏ ਅਤੇ 166 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਤੁਰਕੀ ਦੇ ਇੱਕ ਅਧਿਕਾਰੀ ਨੇ ਸਿਹਤ ਮੰਤਰਾਲੇ ਦੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਦਿੱਤੀ।

4

ਬੀਤੀ 15 ਜੁਲਾਈ ਨੂੰ ਤਕਤਾਪਲਟ ਦੀ ਕੋਸ਼ਿਸ਼ ਤੋਂ ਬਾਅਦ ਤੋਂ ਇਥੇ ਐਮਰਜੈਂਸੀ ਲਗੀ ਹੋਈ ਹੈ।

5

ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਦਾ ਸਮਾਂ ਇਸ ਹਿਸਾਬ ਨਾਲ ਤੈਅ ਕੀਤਾ ਗਿਆ ਸੀ ਤਾਂ ਜੋ ਵਧ ਤੋਂ ਵਧ ਲੋਕਾਂ ਦੀ ਜਾਨ ਲਈ ਜਾ ਸਕੇ। ਇਸ ਸਾਲ ਇਸਤਾਂਬੁਲ 'ਚ ਕਈ ਆਤੰਕੀ ਹਮਲੇ ਹੋਏ ਹਨ ਜਿੰਨਾ ਲਈ ਅਧਿਕਾਰੀਆਂ ਨੇ ਇਸਲਾਮਿਕ ਸਟੇਟ ਸਮੂਹ ਨੂੰ ਜਿੰਮੇਵਾਰ ਦੱਸਿਆ ਹੈ।

6

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਐਰਦੋਗਨ ਨੇ ਇੱਕ ਬਿਆਨ 'ਚ ਕਿਹਾ 'ਅੱਜ ਰਾਤ ਇਸਤਾਂਬੁਲ 'ਚ ਸਾਨੂੰ ਇੱਕ ਵਾਰ ਫਿਰ ਤੋਂ ਆਤੰਕ ਦਾ ਘਿਨੌਣਾ ਚਹਿਰਾ ਵੇਖਣ ਨੂੰ ਮਿਲਿਆ, ਜਿਸਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ।'

7

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇੱਕ ਧਮਾਕੇ ਨੂੰ ਆਤਮਘਾਤੀ ਬਮ ਹਮਲਾਵਰ ਨੇ ਅੰਜਾਮ ਦਿੱਤਾ। ਹਾਲ 'ਚ ਬਣੇ ਵੋਡਾਫੋਨ ਅਰੀਨਾ ਸਟੇਡੀਅਮ (ਬੇਸਿਕਤਾਸ ਸਟੇਡੀਅਮ) ਦੇ ਪਿੱਛੇ ਤੋਂ ਧੁਆਂ ਉਠਦੇ ਵੇਖ ਪੁਲਿਸ ਨੇ ਸਟੇਡੀਅਮ ਦੇ ਨਾਲ ਲਗਦੇ ਇਲਾਕੇ ਨੂੰ ਘੇਰ ਲਿਆ।

8

ਮੌਕੇ 'ਤੇ ਮੌਜੂਦ ਲੋਕਾਂ ਨੇ ਧਮਾਕੇ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜਾਂ ਵੀ ਸੁਣੀਆਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੂਜਾ ਧਮਾਕਾ ਇੱਕ ਕਾਰ 'ਚ ਹੋਇਆ ਸੀ।

9

ਪਹਿਲਾ ਅਤੇ ਵੱਡਾ ਧਮਾਕਾ ਰਾਤ ਲਗਭਗ 10.30 ਵਜੇ ਹੋਇਆ। ਇਸਤੋਂ ਪਹਿਲਾਂ ਤੁਰਕੀ ਦੀ ਟੀਮ ਬੈਸਿਕਤਾਸ ਨੇ ਤੁਰਕਿਸ਼ ਸੁਪਰ ਲੀਗ 'ਚ ਬੁਰਸਾਸਪੋਰ ਦੀ ਟੀਮ ਨੂੰ 2-1 ਦੇ ਫਰਕ ਨਾਲ ਮਾਤ ਦਿੱਤੀ ਸੀ।

  • ਹੋਮ
  • ਖੇਡਾਂ
  • ਸਟੇਡੀਅਮ ਕੋਲ 2 ਬਲਾਸਟ, 29 ਦੀ ਮੌਤ, 166 ਜ਼ਖਮੀ
About us | Advertisement| Privacy policy
© Copyright@2026.ABP Network Private Limited. All rights reserved.