ਭਾਰਤ ਲਈ ਕੁਲਦੀਪ ਯਾਦਵ ਨੇ ਸਮਿਥ ਨੂੰ ਆਊਟ ਕਰ ਮੈਚ ਪਲਟ ਦਿੱਤਾ ਜਿਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਦੋ ਗੇਂਦਾਂ 'ਚ ਦੋ ਵਿਕਟਾਂ ਲਈਆਂ। ਫਿਰ ਐਸ਼ਟਨ ਅਤੇ ਮਿਸ਼ੇਲ ਸਟਾਰਕ ਬੱਲੇਬਾਜ਼ੀ ਕਰਨ ਪਹੁੰਚੇ। ਪਰ ਮਿਸ਼ੇਲ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਅੰਤ 'ਚ ਆਸਟਰੇਲੀਆ ਨੇ 9 ਵਿਕਟਾਂ ਦੇ ਨੁਕਸਾਨ 'ਤੇ 300 ਦੌੜਾਂ ਬਣਾਈਆਂ ਅਤੇ ਪੂਰੀ ਟੀਮ 304 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਇਹ ਮੈਚ 36 ਦੌੜਾਂ ਨਾਲ ਜਿੱਤ ਲਿਆ।
ਭਾਰਤੀ ਤਿੰਨ ਬੱਲੇਬਾਜ਼ਾਂ- ਸ਼ਿਖਰ ਧਵਨ (96), ਲੋਕੇਸ਼ ਰਾਹੁਲ (80) ਅਤੇ ਵਿਰਾਟ ਕੋਹਲੀ (78) ਨੇ ਅਰਧ ਸੈਂਕੜੇ ਲਗਾਏ। ਇਸ ਦੇ ਅਧਾਰ 'ਤੇ ਭਾਰਤ ਨੇ 50 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 340 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਧਵਨ ਅਤੇ ਰੋਹਿਤ ਸ਼ਰਮਾ ਨੇ 81 ਦੌੜਾਂ ਜੋੜੀਆਂ। ਰੋਹਿਤ ਨੇ 44 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਰੋਹਿਤ ਆਊਟ ਹੋਣ ਤੋਂ ਪਹਿਲਾਂ ਇੱਕ ਰਿਕਾਰਡ ਬਣਾਉਣ 'ਚ ਕਾਮਯਾਬ ਰਹੇ। ਉਹ 7000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਸਲਾਮੀ ਬੱਲੇਬਾਜ਼ ਬਣ ਗਿਆ ਹੈ।
ਜੈਂਪਾ ਨੇ ਇੱਕ ਵਾਰ ਫਿਰ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਸੈਂਕੜਾ ਪੂਰਾ ਨਹੀਂ ਹੋਣ ਦਿੱਤਾ। ਕੋਹਲੀ ਨੇ 76 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ ਸ਼ਾਨਦਾਰ ਪਾਰੀ ਖੇਡੀ। ਕੋਹਲੀ ਦੇ ਜਾਣ ਤੋਂ ਪਹਿਲਾਂ ਧਵਨ ਵੀ ਪਵੇਲੀਅਨ ਪਰਤ ਗਏ। ਭਾਰਤ ਲਈ ਚੰਗੀ ਗੱਲ ਇਹ ਹੈ ਕਿ ਲੋਕੇਸ਼ ਰਾਹੁਲ ਅੰਤ ਤਕ ਖੜੇ ਰਹੇ। ਉਨ੍ਹਾਂ ਨੇ ਸਕੋਰ ਬੋਰਡ ਨੂੰ ਚਲਦਾ ਰੱਖੀਆ ਅਤੇ ਤੇਜ਼ੀ ਨਾਲ ਸਕੋਰ ਬਣਾਏ। ਰਾਹੁਲ ਨੇ 52 ਗੇਂਦਾਂ 'ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਵਿਸ਼ਾਲ ਅਰਧ ਸੈਂਕੜਾ ਲਗਾਇਆ। ਰਵਿੰਦਰ ਜਡੇਜਾ ਉਸ ਦੇ ਨਾਲ 16 ਗੇਂਦਾਂ 'ਤੇ 20 ਦੌੜਾਂ ਬਣਾ ਕੇ ਅਜੇਤੂ ਰਹੇ। ਰਾਹੁਲ ਵੀ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ।