ਚੰਡੀਗੜ੍ਹ: ਕ੍ਰਿਕਟ ਦੀ ਸ਼ੁਰੂਆਤ ਵੈਸੇ ਤਾਂ 16ਵੀਂ ਸਦੀ ਵਿੱਚ ਹੋ ਗਈ ਸੀ ਪਰ 18ਵੀਂ ਸਦੀ ਦੇ ਬਾਅਦ ਇਸ ਖੇਡ ਨੂੰ ਵਧੇਰੇ ਖੇਡਿਆ ਜਾਣ ਲੱਗਾ। ਇਸ ਮਗਰੋਂ 19ਵੀਂ ਤੇ 20ਵੀਂ ਸਦੀ ਵਿੱਚ ਕ੍ਰਿਕੇਟ ਨੂੰ ਕਾਫੀ ਜ਼ਿਆਦਾ ਸਫ਼ਲਤਾ ਹਾਸਲ ਹੋਈ। ਕ੍ਰਿਕਟ ਦੇ ਵੈਸੇ ਤਾਂ ਤਿੰਨ ਫਾਰਮੈਟ ਹਨ ਪਰ ਇਸ ਵਿੱਚ ਟੈਸਟ ਕ੍ਰਿਕਟ ਨੂੰ ਸਭ ਤੋਂ ਉਪਰ ਰੱਖਿਆ ਜਾਂਦਾ ਹੈ। ਭਾਰਤ ਨੇ ਆਪਣਾ ਸਭ ਤੋਂ ਪਹਿਲਾਂ ਟੈਸਟ ਮੈਚ 1932 ਵਿੱਚ ਖੇਡਿਆ ਸੀ ਜਿਸ ਮਗਰੋਂ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਕਹਾਣੀ ਸ਼ੁਰੂ ਹੋਈ।
ਭਾਰਤ ਨੇ 50 ਸਾਲ ਪਹਿਲਾਂ ਅੱਜ ਹੀ ਦੇ ਦਿਨ ਵੈਸਟ ਇੰਡੀਜ਼ ਖਿਲਾਫ਼ ਟੈਸਟ ਕ੍ਰਿਕੇਟ ਦੀ ਪਹਿਲੀ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਅਜੀਤ ਵਾਡੇਕਰ ਦੀ ਕਪਤਾਨੀ ਹੇਠ ਪਹਿਲੀ ਵਾਰ ਹਰਾਇਆ ਸੀ। ਉਸ ਵੇਲੇ ਵੈਸਟ ਇੰਡੀਜ਼ ਦੀ ਟੀਮ ਕ੍ਰਿਕਟ ਵਿੱਚ ਕਾਫ਼ੀ ਮਜ਼ਬੂਤ ਮੰਨੀ ਜਾਂਦੀ ਸੀ।
ਇਸ ਇਤਿਹਾਸਿਕ ਮੈਚ ਵਿੱਚ ਵੈਸਟ ਇੰਡੀਜ਼ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 214 ਦੋੜਾਂ ਬਣਾਈਆਂ ਸੀ ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਦਿਲੀਪ ਸਰਦੇਸਾਈ ਦੇ ਸੈਂਕੜੇ ਦੀ ਬਦੌਲਤ 352 ਦੌੜਾਂ ਬਣਾ ਦਿੱਤੀਆਂ ਸੀ। ਦੂਜੀ ਪਾਰੀ ਵਿੱਚ ਵੈਸਟ ਇੰਡੀਜ਼ ਨੇ 261 ਦੌੜਾਂ ਬਣਾਈਆਂ, ਇਸ ਮਗਰੋਂ ਭਾਰਤ ਨੇ 124 ਦੌੜਾਂ ਦੇ ਟੀਚੇ ਨੂੰ ਸਿਰਫ 3 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ ਤੇ ਵੈਸਟ ਇੰਡੀਜ਼ ਨੂੰ ਪਹਿਲੀ ਵਾਰ ਹਰਾਇਆ।
ਇਸ ਤੋਂ ਇਲਾਵਾ ਭਾਰਤ ਨੂੰ ਟੈਸਟ ਮੈਚ ਵਿੱਚ ਪਹਿਲੀ ਜਿੱਤ 1952 ਵਿੱਚ ਚੇਨਈ ਦੀ ਗਰਾਊਂਡ ਤੇ ਇੰਗਲੈਂਡ ਖਿਲਾਫ ਖੇਡੇ ਗਏ ਮੈਚ ਵਿੱਚ ਮਿਲੀ ਸੀ। ਇਸ ਮਗਰੋਂ 1968 ਵਿੱਚ ਭਾਰਤ ਨਿਊਜ਼ੀਲੈਂਡ ਨੂੰ ਉਸ ਦੀ ਹੀ ਜ਼ਮੀਨ ਤੇ ਹਰਾ ਕੇ ਪਹਿਲੀ ਅੰਤਰਰਾਸ਼ਟਰੀ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਨੇ ਹੁਣ ਤੱਕ ਕੁੱਲ੍ਹ 550 ਟੈਸਟ ਮੈਚ ਖੇਡੇ ਹਨ ਤੇ 162 ਮੈਚ ਜਿੱਤੀ ਹਨ ਜਦਕਿ 169 ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।
50 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੀ ਵਾਰ ਟੈਸਟ ਕ੍ਰਿਕਟ 'ਚ ਦਿੱਤੀ ਸੀ ਮਾਤ
ਏਬੀਪੀ ਸਾਂਝਾ
Updated at:
10 Mar 2021 12:31 PM (IST)
ਕ੍ਰਿਕਟ ਦੀ ਸ਼ੁਰੂਆਤ ਵੈਸੇ ਤਾਂ 16ਵੀਂ ਸਦੀ ਵਿੱਚ ਹੋ ਗਈ ਸੀ ਪਰ 18ਵੀਂ ਸਦੀ ਦੇ ਬਾਅਦ ਇਸ ਖੇਡ ਨੂੰ ਵਧੇਰੇ ਖੇਡਿਆ ਜਾਣ ਲੱਗਾ। ਇਸ ਮਗਰੋਂ 19ਵੀਂ ਤੇ 20ਵੀਂ ਸਦੀ ਵਿੱਚ ਕ੍ਰਿਕੇਟ ਨੂੰ ਕਾਫੀ ਜ਼ਿਆਦਾ ਸਫ਼ਲਤਾ ਹਾਸਲ ਹੋਈ।
india_team
NEXT
PREV
Published at:
10 Mar 2021 12:31 PM (IST)
- - - - - - - - - Advertisement - - - - - - - - -