ਇੱਕੋ ਓਵਰ 'ਚ 6 ਛੱਕਿਆਂ ਦਾ ਕਮਾਲ, ਫਾਸਟੈਸਟ ਦੋਹਰਾ ਸੈਂਕੜਾ
ਅੰਤਰਰਾਸ਼ਟਰੀ ਕ੍ਰਿਕਟ 'ਚ 4 ਬੱਲੇਬਾਜ਼ਾਂ ਨੇ ਕੀਤਾ ਇਹ ਕਮਾਲ : ਮਾਰਕਸ ਤੋਂ ਪਹਿਲਾਂ ਇਹ ਕਮਾਲ ਕਰਨ ਵਾਲੇ ਬੱਲੇਬਾਜਾਂ 'ਚ 2 ਬੱਲੇਬਾਜ਼ ਭਾਰਤ ਦੇ ਹਨ। ਇਹ ਕਾਰਨਾਮਾ ਗੈਰੀ ਸੋਬਰਸ, ਰਵੀ ਸ਼ਾਸਤਰੀ, ਯੁਵਰਾਜ ਸਿੰਘ ਅਤੇ ਹਾਰਸ਼ਲ ਗਿਬਸ ਨੇ ਕਾਰਨਾਮਾ ਕੀਤਾ ਹੈ।
6 ਗੇਂਦਾਂ ਤੇ 6 ਛੱਕੇ ਠੋਕਣ ਦੀ ਗੱਲ ਜਦੋਂ ਵੀ ਹੁੰਦੀ ਹੈ ਤਾਂ ਯੁਵਰਾਜ ਸਿੰਘ ਦਾ ਨਾਮ ਯਾਦ ਆ ਜਾਂਦਾ ਹੈ।
ਪਰ ਇਹ ਕਾਰਨਾਮਾ ਭਾਰਤ ਦੇ ਇੱਕ ਹੋਰ ਬੱਲੇਬਾਜ ਨੇ ਕੀਤਾ ਹੈ।
ਰਵੀ ਸ਼ਾਸਤਰੀ ਵੈਸਟ ਇੰਡੀਜ਼ ਦੇ ਗੈਰੀ ਸੋਬਰਸ ਤੋਂ ਬਾਅਦ ਵਿਸ਼ਵ ਦੇ ਦੂਜੇ ਬੱਲੇਬਾਜ ਬਣ ਗਏ ਸਨ ਜਿੰਨਾ ਨੇ ਇੱਕੋ ਓਵਰ 'ਚ 6 ਛੱਕੇ ਜੜਨ ਦਾ ਕਾਰਨਾਮਾ ਕੀਤਾ ਸੀ।
ਰਵੀ ਸ਼ਾਸਤਰੀ ਨੇ ਇਸੇ ਦੌਰਾਨ ਸਭ ਤੋਂ ਤੇਜ਼ ਦੋਹਰਾ ਸੈਂਕੜਾ ਵੀ ਪੂਰਾ ਕਰਕੇ ਵਿਖਾਇਆ ਸੀ। ਰਵੀ ਸ਼ਾਸਤਰੀ ਇਸ ਮੈਚ 'ਚ 200 ਰਨ ਬਣਾ ਕੇ ਨਾਬਾਦ ਰਹੇ ਸਨ। ਰਵੀ ਸ਼ਾਸਤਰੀ ਨੇ 113 ਮਿਨਟ 'ਚ 200 ਰਨ ਪੂਰੇ ਕਰ ਲਏ ਸਨ। ਇਹ ਮੈਚ ਬੌਂਬੇ ਅਤੇ ਬਰੋਦਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ।
ਇਹ ਕਾਰਨਾਮਾ ਰਵੀ ਸ਼ਾਸਤਰੀ ਨੇ ਕਰਕੇ ਵਿਖਾਇਆ। ਅੱਜ ਦੇ ਹੀ ਦਿਨ ਸਾਲ 1985 'ਚ ਰਵੀ ਸ਼ਾਸਤਰੀ ਨੇ ਇਹ ਕਮਾਲ ਕਰਕੇ ਵਿਖਾਇਆ ਸੀ।