ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਨੇ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ ਹਨ ਜੋ ਦੁਨੀਆ ‘ਚ ਬੇਸਟ ਬੱਲੇਬਾਜ਼ ਹਨ। ਇਸ ਸੇਸ਼ਨ ਦੌਰਾਨ ੳੇਨ੍ਹਾਂ ਨੇ ਟਵਿਟਰ ‘ਤੇ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕੀਤੀ ਸੀ। ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਰਲਡ ਕ੍ਰਿਕੇਟ ‘ਚ ਉਹ ਕਿਹੜੇ ਚਾਰ ਬੱਲੇਬਾਜ਼ਾਂ ਨੂੰ ਬੈਸਟ ਮੰਨਦੇ ਹਨ। ਉਨ੍ਹਾਂ ਨੇ ਆਪਣਾ ਜਵਾਬ ਦਿੱਤਾ।


ਅਫਰੀਦੀ ਨੇ ਆਪਣੇ ਜਵਾਬ ‘ਚ ਲਿਖਿਆ ਕਿ ਉਹ ਜਿਨ੍ਹਾਂ ਨੂੰ ਬੈਸਟ ਬੱਲੇਬਾਜ਼ ਮੰਨਦੇ ਹਨ ਉਹ ਹਨ ਵਿਰਾਟ ਕੋਹਲੀ, ਬਾਬਰ ਆਜਮ, ਜੋ ਰੂਟ ਤੇ ਸਟੀਵ ਸਮਿਥ। ਜਦਕਿ ਇਸ ਤੋਂ ਬਾਅਦ ਫੈਨਜ਼ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਬਾਬਰ ਤੇ ਵਿਰਾਟ ‘ਚ ਬੈਸਟ ਕੌਣ ਹੈ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ।


ਦੱਸ ਦਈਏ ਕਿ ਅਫਰੀਦੀ ਨੇ ਵਿਰਾਟ ਦੀ ਉਸ ਸਮੇਂ ਵੀ ਤਾਰੀਫ ਕੀਤੀ ਸੀ ਜਦੋਂ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ-20 ‘72 ਦੌੜਾਂ ਦੀ ਪਾਈ ਖੇਡ ਟੀਮ ਨੂੰ ਜਿੱਤ ਦਵਾਈ ਸੀ। ਉਨ੍ਹਾਂ ਨੇ ਲਿਖਿਆ ਸੀ, ‘ਵਧਾਈ ਹੋ ਵਿਰਾਟ, ਤੁਸੀ ਇੱਕ ਬਹਿਤਰੀਨ ਖਿਡਾਰੀ ਹੋ। ਤੁਸੀਂ ਇੰਝ ਹੀ ਬੁਲੰਦੀਆਂ ਨੂੰ ਛੂੰਹਦੇ ਰਹੋ ਤੇ ਪੂਰੀ ਦੁਨੀਆ ਦੇ ਕ੍ਰਿਕੇਟ ਫੈਨਜ਼ ਦਾ ਮਨੋਰੰਜਨ ਰਕਦੇ ਰਹੋ।”