Lanka Premier League 2023: ਲੰਕਾ ਪ੍ਰੀਮੀਅਰ ਲੀਗ (LPL) 2023 ਸੀਜ਼ਨ 30 ਜੁਲਾਈ ਤੋਂ ਸ਼ੁਰੂ ਹੋਇਆ। ਸ਼ਨੀਵਾਰ 31 ਜੁਲਾਈ ਨੂੰ ਜਦੋਂ ਇਸ ਸੀਜ਼ਨ ਦਾ ਦੂਜਾ ਮੈਚ ਗਾਲੇ ਟਾਈਟਨਸ ਅਤੇ ਦਾਂਬੂਲਾ ਔਰਾ ਵਿਚਾਲੇ ਖੇਡਿਆ ਜਾ ਰਿਹਾ ਸੀ ਤਾਂ ਮੈਦਾਨ 'ਤੇ ਅਚਾਨਕ ਸੱਪ ਦੇ ਦਿਖਾਈ ਦੇਣ ਨਾਲ ਹਰ ਕੋਈ ਹੈਰਾਨ ਰਹਿ ਗਿਆ। ਇਸ ਕਾਰਨ ਮੈਚ ਨੂੰ ਵੀ ਕੁਝ ਸਮੇਂ ਲਈ ਰੋਕਣਾ ਪਿਆ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਦਿਨੇਸ਼ ਕਾਰਤਿਕ ਨੇ ਵੀ ਟਵੀਟ ਕਰਦੇ ਹੋਏ ਬਿਲਕੁਲ ਵੱਖਰੀ ਪ੍ਰਤੀਕਿਰਿਆ ਦਿੱਤੀ ਹੈ। 


ਦਿਨੇਸ਼ ਕਾਰਤਿਕ ਨੇ ਆਪਣੇ ਟਵੀਟ 'ਚ ਮੈਚ ਦੌਰਾਨ ਸੱਪ ਦੇ ਦਾਖਲ ਹੋਣ ਬਾਰੇ ਬੰਗਲਾਦੇਸ਼ ਦਾ ਜ਼ਿਕਰ ਕੀਤਾ ਹੈ। ਕਾਰਤਿਕ ਨੇ ਲਿਖਿਆ ਕਿ ਸੱਪ ਵਾਪਸ ਆ ਗਿਆ ਹੈ, ਮੈਂ ਸੋਚਿਆ ਕਿ ਇਹ ਬੰਗਲਾਦੇਸ਼ ਵਿੱਚ ਹੈ। ਇਸ ਟਵੀਟ ਵਿੱਚ ਕਾਰਤਿਕ ਨੇ ਹੈਸ਼ਟੈਗ ਦੇ ਨਾਲ ਨਾਗਿਨ ਡਾਂਸ ਵੀ ਲਿਖਿਆ। ਸਾਫ਼ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਨਿਦਾਹਾਸ ਟਰਾਫੀ 'ਚ ਬੰਗਲਾਦੇਸ਼ ਦੀ ਟੀਮ ਦਾ ਜਸ਼ਨ ਮਨਾਉਣ ਦਾ ਤਰੀਕਾ ਵੀ ਯਾਦ ਸੀ।


ਬੰਗਲਾਦੇਸ਼ ਕ੍ਰਿਕਟ ਟੀਮ ਦਾ ਨਾਗਿਨ ਡਾਂਸ ਬਹੁਤ ਮਸ਼ਹੂਰ ਹੈ, ਜਿਸ ਦੇ ਲਈ ਕਈ ਮੈਚਾਂ 'ਚ ਉਨ੍ਹਾਂ ਦਾ ਜਸ਼ਨ ਮਨਾਉਣ ਦੇ ਤਰੀਕੇ ਕਾਰਨ ਉਹ ਦੂਜੀਆਂ ਟੀਮਾਂ ਦੇ ਖਿਡਾਰੀਆਂ ਨਾਲ ਵੀ ਭਿੜ ਚੁੱਕੇ ਹਨ। ਜਦੋਂ ਸ਼੍ਰੀਲੰਕਾ 'ਚ ਨਿਦਾਹਾਸ ਟਰਾਫੀ ਖੇਡੀ ਗਈ ਸੀ, ਉਸ ਸਮੇਂ ਬੰਗਲਾਦੇਸ਼ ਟੀਮ ਦੇ ਨਾਗਿਨ ਡਾਂਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ।









ਸ਼ਾਕਿਬ ਅਲ ਹਸਨ ਨੇ ਇਸ਼ਾਰਾ ਕਰ ਅੰਪਾਇਰ ਨੂੰ ਸੱਪ ਬਾਰੇ ਦੱਸਿਆ
ਗਾਲੇ ਟਾਈਟਨਸ ਅਤੇ ਦਾਂਬੁਲਾ ਔਰਾ ਵਿਚਾਲੇ ਮੈਚ ਦੀ ਦੂਜੀ ਪਾਰੀ ਦੇ ਦੌਰਾਨ, ਜਦੋਂ ਇੱਕ ਸੱਪ ਮੈਦਾਨ 'ਤੇ ਦਿਖਾਈ ਦਿੱਤਾ, ਇਹ ਬੰਗਲਾਦੇਸ਼ ਦੇ ਅਨੁਭਵੀ ਸ਼ਾਕਿਬ ਅਲ ਹਸਨ ਸਨ, ਜਿਨ੍ਹਾਂ ਨੇ ਅੰਪਾਇਰ ਨੂੰ ਸਭ ਤੋਂ ਪਹਿਲਾਂ ਸੰਕੇਤ ਦਿੱਤਾ । ਇਸ ਤੋਂ ਬਾਅਦ ਮੈਚ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਅਤੇ ਜਦੋਂ ਸੱਪ ਬਾਊਂਡਰੀ ਲਾਈਨ ਤੋਂ ਬਾਹਰ ਚਲਾ ਗਿਆ ਤਾਂ ਮੈਚ ਮੁੜ ਸ਼ੁਰੂ ਕਰ ਦਿੱਤਾ ਗਿਆ ।