Back Pain And Cancer : ਪਿੱਠ ਦਰਦ ਇੱਕ ਬਹੁਤ ਹੀ ਆਮ ਸਮੱਸਿਆ ਹੈ। ਲਾਈਫਸਟਾਈਲ ਖ਼ਰਾਬ ਹੋਣ ਕਰਕੇ ਇਹ ਦਰਦ ਕਾਫੀ ਹੱਦ ਤੱਕ ਵੱਧ ਜਾਂਦਾ ਹੈ। ਸਿਹਤ ਮਾਹਰਾਂ ਅਨੁਸਾਰ ਬੈਠਣ ਜਾਂ ਸੌਣ ਦਾ ਗਲਤ ਤਰੀਕਾ, ਸੱਟ ਲੱਗਣ ਨਾਲ ਪਿੱਠ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅੱਜਕੱਲ੍ਹ ਨੌਜਵਾਨਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਅਕਸਰ ਲੋਕ ਇਸ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਮਾਮਲਿਆਂ ਵਿੱਚ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਇਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।


ਕੀ ਕਮਰ ਦਰਦ ਕੈਂਸਰ ਦਾ ਸੰਕੇਤ


ਸਿਹਤ ਮਾਹਰਾਂ ਮੁਤਾਬਕ 30 ਤੋਂ 40 ਸਾਲ ਦੀ ਉਮਰ ਦੇ ਜ਼ਿਆਦਾਤਰ ਲੋਕ ਪਿੱਠ ਦਰਦ ਦੀ ਸ਼ਿਕਾਇਤ ਤੋਂ ਪੀੜਤ ਹਨ। ਲੰਬੇ ਸਮੇਂ ਤੱਕ ਬੈਠਣ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਕਮਰ ਦਰਦ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਕੁਝ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਜੇਕਰ ਪਿੱਠ 'ਚ ਅਕਸਰ ਦਰਦ ਰਹਿੰਦਾ ਹੈ ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਪਰ ਕੀ ਪਿੱਠ ਦਰਦ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਆਓ ਜਾਣਦੇ ਹਾਂ...


ਕੈਂਸਰ ਤੇ ਕਮਰ ਦਰਦ ਦਾ ਸਬੰਧ


ਪਿੱਠ ਦਰਦ ਦੀ ਸਮੱਸਿਆ ਕਈ ਤਰ੍ਹਾਂ ਦੇ ਕੈਂਸਰ ਪੀੜਤਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਪਿੱਠ ਦਰਦ ਕੈਂਸਰ ਜਾਂ ਮੈਟਾਸਟੇਸਿਸ ਦਾ ਸੰਕੇਤ ਵੀ ਹੋ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ ਕੈਂਸਰ ਦੀਆਂ ਚਾਰ ਕਿਸਮਾਂ ਹਨ ਜਿਵੇਂ ਕਿ ਛਾਤੀ, ਫੇਫੜੇ, Testes ਅਤੇ ਕੋਲਨ, ਜਿਨ੍ਹਾਂ ਦੇ ਪਿੱਠ ਤੱਕ ਫੈਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿੱਚ ਪਿੱਠ ਦੇ ਦਰਦ ਦਾ ਜੋਖਮ ਕਾਫ਼ੀ ਵੱਧ ਸਕਦਾ ਹੈ। ਉਂਝ, ਇਨ੍ਹਾਂ ਹਾਲਤਾਂ ਵਿੱਚ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਮਹਿਸੂਸ ਹੁੰਦੀਆਂ ਹਨ।


ਇਹ ਵੀ ਪੜ੍ਹੋ: ਕੀ ਚਾਹ ਪੀਣ ਨਾਲ ਹੋ ਜਾਂਦਾ ਰੰਗ ਕਾਲਾ? ਜਾਣੋ ਬਗੁਰਗਾਂ ਦੇ ਇਸ ਦਾਅਵੇ ਬਾਰੇ ਕੀ ਕਹਿੰਦਾ ਵਿਗਿਆਨ...


ਲੰਗਸ ਕੈਂਸਰ ਤੇ ਕਮਰ ਦਰਦ


ਰਿਪੋਰਟਾਂ ਮੁਤਾਬਕ ਫੇਫੜਿਆਂ ਦੇ ਕੈਂਸਰ ਤੋਂ ਪੀੜਤ 25 ਫੀਸਦੀ ਮਰੀਜ਼ਾਂ ਵਿੱਚ ਪਿੱਠ ਦਰਦ ਦੇ ਲੱਛਣ ਦੇਖੇ ਜਾਂਦੇ ਹਨ। ਕੈਂਸਰ ਰਿਸਰਚ ਯੂਕੇ ਦੇ ਅਨੁਸਾਰ, ਜੇਕਰ ਫੇਫੜਿਆਂ ਦਾ ਕੈਂਸਰ ਹੱਡੀਆਂ ਤੱਕ ਫੈਲਦਾ ਹੈ, ਤਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਸ ਪੱਖ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਫੇਫੜਿਆਂ ਦੇ ਕੈਂਸਰ ਕਾਰਨ ਰਾਤ ਨੂੰ ਪਸੀਨਾ ਆਉਣਾ, ਠੰਢ ਲੱਗਣਾ, ਬੁਖਾਰ ਜਾਂ ਅੰਤੜੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਿਨਾਂ ਕਿਸੇ ਕਾਰਨ ਭਾਰ ਵੀ ਘੱਟ ਹੋ ਸਕਦਾ ਹੈ।


ਕੀ ਕਹਿੰਦੇ ਹਨ ਸਿਹਤ ਮਾਹਰ


ਡਾਕਟਰਾਂ ਦਾ ਕਹਿਣਾ ਹੈ ਕਿ ਹਰ ਵਾਰ ਪਿੱਠ ਦਰਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੈਂਸਰ ਹੈ। ਸਟ੍ਰੈਚਿੰਗ ਅਤੇ ਦਵਾਈਆਂ ਦੇ ਨਾਲ ਸਰੀਰ ਦੇ ਆਸਣ ਨੂੰ ਠੀਕ ਰੱਖ ਕੇ ਕਮਰ ਦਰਦ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਫਿਰ ਵੀ ਜੇਕਰ ਫੇਫੜਿਆਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਡਾਕਟਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਪਿੱਠ ਦਰਦ ਤੋਂ ਰਾਹਤ ਨਾ ਮਿਲਣ 'ਤੇ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Health Attention: ਜੇਕਰ ਤੁਸੀਂ ਵੀ ਇਨ੍ਹਾਂ ਤਰੀਕਿਆਂ ਨਾਲ ਘਰੋਂ ਭਜਾਉਂਦੇ ਹੋ ਮੱਛਰ, ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ