Does Drinking Tea Darken The Skin : ਅਕਸਰ ਤੁਸੀਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜ਼ਿਆਦਾ ਚਾਹ ਨਾ ਪੀਓ ਨਹੀਂ ਤਾਂ ਤੁਹਾਡਾ ਰੰਗ ਕਾਲਾ ਹੋ ਜਾਏਗਾ। ਵੈਸੇ, ਅਜਿਹਾ ਕਹਿਣ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ ਬੱਚਿਆਂ ਨੂੰ ਚਾਹ ਪੀਣ ਤੋਂ ਰੋਕਣਾ ਹੀ ਹੁੰਦਾ ਹੋਏਗਾ ਕਿਉਂਕਿ ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਉਨ੍ਹਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।



ਉਂਝ ਕੁਝ ਲੋਕ ਇਸ ਗੱਲ ਨੂੰ ਜ਼ਿੰਦਗੀ ਭਰ ਲਈ ਸੱਚ ਮੰਨਦੇ ਹਨ। ਵੈਸੇ ਤਾਂ ਜੇਕਰ ਤੁਸੀਂ ਚਾਹ ਦੇ ਸ਼ੌਕੀਨ ਨਹੀਂ ਹੋ ਤਾਂ ਇਹ ਤੁਹਾਡੇ ਲਈ ਚੰਗਾ ਹੈ ਪਰ ਜੇਕਰ ਤੁਸੀਂ ਚਾਹ ਪੀਂਦੇ ਵੀ ਹੋ ਤਾਂ ਤੁਹਾਡੀ ਚਮੜੀ ਦੇ ਰੰਗ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਚਾਹ ਨਾਲ ਜੁੜੀਆਂ ਕੁਝ ਮਿੱਥਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਬਚਪਨ ਤੋਂ ਹੀ ਸੱਚ ਮੰਨਦੇ ਆਏ ਹੋਵੋਗੇ...

ਪਹਿਲੀ ਮਿੱਥ



ਚਾਹ ਪੀਣ ਦਾ ਚਿਹਰੇ ਦੀ ਰੰਗਤ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਵਿਸ਼ਵਾਸ ਸਿਰਫ ਅਫਵਾਹ ਹੈ। ਇਸ ਲਈ ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ।

ਦੂਜੀ ਮਿੱਥ


ਚਮੜੀ ਦੇ ਮਾਹਿਰਾਂ ਅਨੁਸਾਰ ਹਰ ਕਿਸੇ ਦੀ ਚਮੜੀ ਦਾ ਰੰਗ ਜੈਨੇਟਿਕਸ, ਜੀਵਨ ਸ਼ੈਲੀ, ਬਾਹਰੀ ਗਤੀਵਿਧੀਆਂ ਤੇ ਚਮੜੀ ਦੇ ਮੇਲੇਨਿਨ 'ਤੇ ਨਿਰਭਰ ਕਰਦਾ ਹੈ। ਇਸੇ ਲਈ ਚਾਹ ਪੀਣ ਨਾਲ ਚਮੜੀ ਦਾ ਰੰਗ ਕਾਲਾ ਹੋਣ ਦਾ ਕੋਈ ਵਿਗਿਆਨਕ ਤੱਥ ਨਹੀਂ ਹੈ।

ਤੀਜੀ ਮਿੱਥ


ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬੱਚਿਆਂ ਨੂੰ ਚਾਹ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਕਿਉਂਕਿ ਚਾਹ ਵਿੱਚ ਕੈਫੀਨ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਦਾ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਚਾਹ ਪੀਓ ਜਾਂ ਨਾ ਪੀਓ, ਇਸ ਦਾ ਤੁਹਾਡੇ ਰੰਗ 'ਤੇ ਕੋਈ ਅਸਰ ਨਹੀਂ ਪੈਂਦਾ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।