ਆਕਾਂਕਸ਼ਾ ਸ਼ਰਮਾ ਹੇਜ਼ਲ ਨੂੰ ਕੀ ਕਹਿ ਗਈ ?
ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ। ਯੁਵਰਾਜ ਸਿੰਘ ਦੇ ਵਿਆਹ ਮੌਕੇ ਹਰ ਕਿਸੇ ਨੇ ਇਸ ਜੋੜੇ ਨੂੰ ਵਧਾਈ ਦਿੱਤੀ।
Download ABP Live App and Watch All Latest Videos
View In Appਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ।
ਕ੍ਰਿਕਟਰ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ।
Picture cradit - Google
ਬੀਤੇ ਦਿਨੀ ਬਿਗ ਬਾਸ ਚੋਂ ਬਾਹਰ ਹੋਈ ਯੁਵਰਾਜ ਸਿੰਘ ਦੀ ਭਾਬੀ ਆਕਾਂਕਸ਼ਾ ਸ਼ਰਮਾ ਨੇ ਯੁਵੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸਨ। ਹਾਲਾਂਕਿ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਨੇ ਸਾਰੇ ਆਰੋਪਾਂ ਨੂੰ ਗਲਤ ਦੱਸਿਆ ਸੀ।
ਪਰ ਇੱਕ ਸ਼ਖਸ ਅਜਿਹਾ ਸੀ ਜਿਸਨੇ ਵਧਾਈ ਦੇਣ ਦੀ ਜਗ੍ਹਾ ਹੇਜ਼ਲ ਨੂੰ ਸਲਾਹ ਦਿੱਤੀ। ਦਰਅਸਲ ਇਹ ਸਲਾਹ ਯੁਵਰਾਜ ਸਿੰਘ ਦੀ ਭਾਬੀ ਨੇ ਦਿੱਤੀ ਸੀ।
ਆਕਾਂਕਸ਼ਾ ਨੇ ਯੁਵਰਾਜ ਨੂੰ ਇੱਕ ਬੇਹਤਰੀਨ ਇਨਸਾਨ ਦੱਸਿਆ।
File photo
ਕੁਝ ਦਿਨ ਪਹਿਲਾਂ ਬਿਗ ਬਾਸ ਨਾਲ ਸੁਰਖੀਆਂ 'ਚ ਆਈ ਯੁਵਰਾਜ ਦੇ ਭਰਾ ਜ਼ੋਰਾਵਰ ਸਿੰਘ ਦੀ ਪਤਨੀ (ਤਲਾਕਸ਼ੁਦਾ/divorced) ਆਕਾਂਕਸ਼ਾ ਸ਼ਰਮਾ ਨੇ ਹੇਜ਼ਲ ਕੀਚ ਨੂੰ ਸਲਾਹ ਦਿੰਦਿਆਂ ਕਿਹਾ ਕਿ ਓਹ ਇਹੀ ਚਾਹੁੰਦੀ ਹੈ ਕਿ ਦੋਨਾ ਦੀ ਜੋੜੀ ਸਲਾਮਤ ਰਹੇ ਅਤੇ ਯੁਵੀ ਦੀ ਮਾਂ ਇਨ੍ਹਾਂ ਦੋਨਾ ਦੇ ਰਿਸ਼ਤੇ ਅਤੇ ਪਿਆਰ ਵਿਚਾਲੇ ਕੋਈ ਦਰਾਰ ਪੈਦਾ ਨਾ ਕਰੇ।
ਯੁਵੀ ਦੀ ਤਾਰੀਫ ਕਰਦਿਆਂ ਆਕਾਂਕਸ਼ਾ ਨੇ ਕਿਹਾ ਕਿ ਹੇਜ਼ਲ ਕੀਚ ਬੇਹਦ ਖੁਸ਼ਕਿਸਮਤ ਹੈ ਜੋ ਉਸਨੂੰ ਯੁਵਰਾਜ ਸਿੰਘ ਵਰਗਾ ਪਤੀ ਮਿਲਿਆ ਹੈ।
- - - - - - - - - Advertisement - - - - - - - - -