ਭਾਰਤੀ ਮੁੱਕੇਬਾਜ਼ਾਂ ਲਈ ਸਪਾਂਸਰਸ ਦੇਸ਼ ਤੋਂ ਵੱਧ ਜ਼ਰੂਰੀ ?
ਓਲੰਪਿਕਸ 'ਚ ਹਰ ਛੋਟਾ-ਵੱਡਾ ਖਿਡਾਰੀ ਆਪਣੇ ਦੇਸ਼ ਦੀ ਕਿਟ ਪਾਕੇ ਹੀ ਖੇਡਦਾ ਹੈ ਅਤੇ ਭਾਰਤੀ ਮੁੱਕੇਬਾਜਾਂ ਦੀ ਕਿਟ 'ਤੇ ਦੇਸ਼ ਦਾ ਨਾਮ ਨਾ ਹੋਣਾ ਸ਼ਰਮਸਾਰ ਕਰਨ ਵਾਲੀ ਘਟਨਾ ਹੈ।
ਅਜਿਹੇ 'ਚ ਹੁਣ ਭਾਰਤੀ ਮੈਨੇਜਰਸ ਦੀ ਵੀ ਚਿੰਤਾ ਵਧ ਗਈ ਹੈ ਕਿ ਹੁਣ ਕੁਝ ਹੀ ਘੰਟਿਆਂ 'ਚ ਨਵੀਂ ਕਿਟ ਦਾ ਇੰਤਜਾਮ ਕਿਵੇਂ ਕੀਤਾ ਜਾਵੇ।
ਖਾਸ ਗੱਲ ਇਹ ਹੈ ਕਿ ਅੱਜ ਸ਼ਿਵਾ ਥਾਪਾ ਨੇ 56kg ਭਾਰਵਰਗ 'ਚ ਭਾਰਤ ਲਈ ਮੁਕਾਬਲਾ ਖੇਡਣਾ ਹੈ ਅਤੇ ਜੇਕਰ ਸ਼ਿਵਾ ਬਿਨਾ ਭਾਰਤ ਦੀ ਕਿਟ ਪਾਏ ਮੈਦਾਨ 'ਚ ਉਤਰਦਾ ਹੈ ਤਾਂ ਉਸਦਾ ਡਿਸਕਵਾਲੀਫਾਈ ਹੋਣਾ ਪੱਕਾ ਹੈ।
ਪਰ ਭਾਰਤ ਦੇ ਮੁੱਕੇਬਾਜਾਂ ਦੀਆਂ ਜਰਸੀਸ 'ਤੇ ਦੇਸ਼ ਦਾ ਨਾਮ ਨਹੀਂ ਲਿਖਿਆ ਹੋਇਆ ਬਲਕਿ ਖਿਡਾਰੀਆਂ ਦੇ ਸਪਾਂਸਰਸ ਦਾ ਨਾਮ ਲਿਖਿਆ ਹੈ। ਇਸਦੇ ਚਲਦੇ ਭਾਰਤੀ ਮੁੱਕੇਬਾਜ਼ੀ ਦਲ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਇਹ ਵੀ ਆਸਾਰ ਬਣ ਰਹੇ ਹਨ ਕਿ ਭਾਰਤ ਦੇ ਤਿੰਨੇ ਮੁੱਕੇਬਾਜਾਂ ਨੂੰ ਡਿਸਕਵਾਲੀਫਾਈ ਕੀਤਾ ਜਾ ਸਕਦਾ ਹੈ।
ਭਾਰਤ ਦੇ ਇਨ੍ਹਾਂ ਤਿੰਨੇ ਮੁੱਕੇਬਾਜਾਂ ਦੀਆਂ ਜਰਸੀਸ 'ਤੇ ਭਾਰਤ ਦਾ ਯਾਨੀ ਕਿ ਆਪਣੇ ਦੇਸ਼ ਦਾ ਜ਼ਿਕਰ ਹੀ ਨਹੀਂ ਹੈ। ਓਲੰਪਿਕ ਦੇ ਰੂਲਸ ਅਨੁਸਾਰ ਇਹ ਸਾਫ ਹੈ ਕਿ ਹਰ ਖਿਡਾਰੀ ਦੀ ਕਿਟ 'ਤੇ ਉਸਦੇ ਦੇਸ਼ ਦਾ ਪ੍ਰਿੰਟ ਹੋਣਾ ਜਰੂਰੀ ਹੈ।
ਰੀਓ ਓਲੰਪਿਕਸ 'ਚ ਅਜੇ ਭਾਰਤ ਦੇ ਮਨੋਜ ਕੁਮਾਰ ਅਤ ਵਿਕਾਸ ਕ੍ਰਿਸ਼ਨ ਨੇ ਮੁਕਾਬਲੇ ਜਿੱਤੇ ਹੀ ਸੀ ਕਿ ਭਾਰਤੀ ਮੁੱਕੇਬਾਜ਼ੀ ਵਿਵਾਦਾਂ 'ਚ ਆ ਗਈ ਹੈ। ਓਲੰਪਿਕਸ ਖੇਡਣ ਗਏ ਭਾਰਤ ਦੇ ਤਿੰਨੇ ਮੁੱਕੇਬਾਜ਼ਾਂ - ਮਨੋਜ ਕੁਮਾਰ, ਵਿਕਾਸ ਕ੍ਰਿਸ਼ਨ ਅਤੇ ਸ਼ਿਵਾ ਥਾਪਾ - 'ਤੇ ਡਿਸਕਵਾਲੀਫਿਕੇਸ਼ਨ ਦੀ ਤਲਵਾਰ ਲਟਕ ਰਹੀ ਹੈ। ਇਸਦਾ ਕਾਰਨ ਵੀ ਸ਼ਰਮਸਾਰ ਕਰਨ ਵਾਲਾ ਹੈ।