ਰੀਓ ਖੇਡਾਂ ਦਾ ਸ਼ਾਨਦਾਰ ਅੰਤ - 'ਸੀ ਯੂ ਇਨ ਟੋਕੀਓ'
ਭਾਰਤ ਨਿਰਾਸ਼
ਬ੍ਰਾਜ਼ੀਲ ਦਾ ਸ਼ਹਿਰ ਰੀਓ ਡੀ ਜੀਨਿਰੋ, 206 ਦੇਸ਼, ਹਿੱਸਾ ਲੈਣ ਪਹੁੰਚੇ 11,000 ਤੋਂ ਵੱਧ ਅਥਲੀਟ, 28 ਖੇਡਾਂ ਅਤੇ 306 ਈਵੈਂਟਸ, 301 ਸੋਨ ਤਗਮਿਆਂ ਦੀ ਜੰਗ, ਅਮਰੀਕਾ ਨੇ ਮਾਰੀ ਬਾਜ਼ੀ, ਬਣੇ ਨਵੇਂ ਰਿਕਾਰਡ ਅਤੇ ਵਿਖੇ ਕਈ ਕਮਾਲ, ਇਸ ਸਭ ਨੇ ਬਣਾ ਦਿੱਤਾ ਰੀਓ ਓਲੰਪਿਕਸ ਨੂੰ ਬੇਮਿਸਾਲ
ਲੰਡਨ ਓਲੰਪਿਕਸ 'ਚ ਜਦ ਭਾਰਤੀ ਅਥਲੀਟਸ ਨੇ 6 ਤਗਮੇ ਜਿੱਤੇ ਤਾਂ ਲੱਗਾ ਸੀ ਕਿ ਭਾਰਤ 'ਚ ਖੇਡਾਂ ਦੀ ਤਸਵੀਰ ਬਦਲਣ ਵਾਲੀ ਹੈ। ਪਰ ਰੀਓ 'ਚ ਭਾਰਤੀ ਖਿਡਾਰੀ ਲੰਡਨ ਦੇ ਕਮਾਲ ਨਹੀਂ ਦੋਹਰਾ ਸਕੇ। ਭਾਰਤ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਓਲੰਪਿਕ ਦਲ ਭੇਜਦੇ ਹੋਏ ਇਹ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦੇ ਹੱਥ ਸਿਰਫ 2 ਤਗਮੇ ਲੱਗਣਗੇ।
ਸਾਕਸ਼ੀ ਮਲਿਕ ਨੇ ਰੈਸਲਿੰਗ 'ਚ ਕਾਂਸੀ ਦਾ ਤਗਮਾ ਅਤੇ ਪੀ.ਵੀ. ਸਿੰਧੂ ਨੇ ਬੈਡਮਿੰਟਨ 'ਚ ਸਿਲਵਰ ਮੈਡਲ ਜਿੱਤਿਆ। ਜੀਤੂ ਰਾਏ, ਗਗਨ ਨਾਰੰਗ, ਸਾਨੀਆ ਮਿਰਜ਼ਾ, ਅਭਿਨਵ ਬਿੰਦਰਾ, ਹਾਕੀ ਟੀਮ ਅਤੇ ਕਈ ਹੋਰ ਦਿੱਗਜ ਖਿਡਾਰੀਆਂ ਦੇ ਹਥ ਨਾਕਾਮੀ ਲੱਗੀ। ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਹਰ ਕੋਈ ਇੱਕੋ ਮੁਹਾਵਰਾ ਵਰਤ ਰਿਹਾ ਹੈ, ਨਾਮ ਵੱਡੇ ਅਤੇ ਦਰਸ਼ਨ ਛੋਟੇ।
ਰੀਓ ਡੀ ਜਿਨਿਰੋ 'ਚ 16 ਦਿਨ ਤਕ ਚੱਲੇ ਓਲੰਪਿਕਸ ਦਾ ਐਤਵਾਰ ਨੂੰ ਅੰਤ ਹੋਇਆ। ਇਸ ਵਾਰ ਦੀਆਂ ਖੇਡਾਂ 'ਚ ਇੱਕ ਤੋਂ ਵੱਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਕਈ ਖਿਡਾਰੀਆਂ ਨੇ ਮੈਡਲ ਜਿੱਤੇ ਅਤੇ ਕਈ ਖਿਡਾਰੀਆਂ ਨੇ ਦਿਲ ਜਿੱਤ ਲਏ। ਅਮਰੀਕਾ ਨੇ ਮੈਡਲ ਟੈਲੀ 'ਚ ਇੱਕ ਵਾਰ ਫਿਰ ਤੋਂ ਆਪਣਾ ਦਬਦਬਾ ਕਾਇਮ ਕੀਤਾ ਜਦਕਿ ਭਾਰਤ ਲਈ ਇਹ ਓਲੰਪਿਕ ਨਿਰਾਸ਼ਾਜਨਕ ਰਹੇ।
ਜਮੈਕਾ ਦੀ ਝੰਡੀ
27 ਲੱਖ ਦੀ ਆਬਾਦੀ ਵਾਲੇ ਜਮੈਕਾ ਨੇ ਓਲੰਪਿਕਸ 'ਚ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਛੋਟੀ ਜਨਸੰਖਿਆ ਚੋਂ ਵੀ ਇਹ ਦੇਸ਼ ਵਰਲਡ ਕਲਾਸ ਅਥਲੀਟ ਬਣਾਉਣ ਦਾ ਦਮ ਰੱਖਦਾ ਹੈ।
ਜਮੈਕਾ ਨੇ 6 ਗੋਲਡ ਮੈਡਲਸ ਸਮੇਤ ਕੁਲ 11 ਮੈਡਲ ਜਿੱਤ ਕੇ ਮੈਡਲ ਟੈਲੀ 'ਚ 16ਵਾਂ ਸਥਾਨ ਹਾਸਿਲ ਕੀਤਾ। ਲੰਡਨ 'ਚ ਜਮੈਕਾ 18ਵੇਂ ਸਥਾਨ 'ਤੇ ਸੀ ਪਰ ਇਸ ਵਾਰ ਜਮੈਕਾ ਨੇ 2 ਸਥਾਨਾਂ ਦੀ ਛਾਲ ਮਾਰੀ।
ਚੀਨ ਲਈ ਰੀਓ ਓਲੰਪਿਕਸ ਨਿਰਾਸ਼ਾਜਨਕ ਰਹੇ। ਚੀਨ ਨੇ ਬੀਜਿੰਗ ਅਤੇ ਲੰਡਨ ਓਲੰਪਿਕਸ 'ਚ ਲਗਭਗ ਹਰ ਖੇਡ 'ਚ ਆਪਣਾ ਲੋਹਾ ਮਨਵਾਇਆ ਸੀ। ਪਰ ਰੀਓ 'ਚ ਚੀਨ ਦੇ ਖਿਡਾਰੀ ਪਿਛਲੇ 2 ਓਲੰਪਿਕਸ ਦਾ ਪ੍ਰਦਰਸ਼ਨ ਨਹੀਂ ਦੋਹਰਾ ਸਕੇ।
ਚੀਨ ਨੇ ਰੀਓ 'ਚ ਕੁਲ 70 ਤਗਮੇ ਜਿੱਤੇ ਜਿਸ 'ਚ 26 ਗੋਲਡ, 18 ਸਿਲਵਰ ਅਤੇ 26 ਬਰੌਂਜ਼ ਮੈਡਲ ਸ਼ਾਮਿਲ ਹਨ। ਚੀਨ ਨੇ ਲੰਡਨ 'ਚ 38 ਗੋਲਡ ਮੈਡਲਸ ਸਮੇਤ ਕੁਲ 88 ਮੈਡਲ ਜਿੱਤੇ ਸਨ।
ਕੁਝ ਪਰੇਸ਼ਾਨੀਆਂ ਅਤੇ ਦਿੱਕਤਾਂ ਵਿਚਾਲੇ ਰੀਓ 'ਚ ਓਲੰਪਿਕਸ ਦਾ ਦਮਦਾਰ ਆਗਾਜ਼ ਹੋਇਆ ਅਤੇ ਸ਼ਾਨਦਾਰ ਅੰਤ। ਰੀਓ ਓਲੰਪਿਕਸ ਆਪਣੇ ਪਿੱਛੇ ਛੱਡ ਗਿਆ ਕਈ ਦਿੱਗਜਾਂ ਦੀਆਂ ਹੈਰਾਨ ਕਰ ਦੇਣ ਵਾਲਿਆਂ ਅਤੇ ਦਿਲ ਛੂ ਲੈਣ ਵਾਲਿਆਂ ਪਰਫਾਰਮੈਂਸਿਸ ਅਤੇ ਕੁਝ ਅਭੁੱਲ ਯਾਦਾਂ। ਹੁਣ ਅਗਲੇ ਓਲੰਪਿਕਸ ਟੋਕੀਓ 'ਚ ਹੋਣਗੇ ਅਤੇ ਦਰਸ਼ਕ ਉਸ ਵੇਲੇ ਤਕ ਇਸ ਵਾਰ ਦੇ ਓਲੰਪਿਕਸ 'ਚ ਹੋਏ ਕਾਰਨਾਮੇ ਯਾਦ ਕਰਨਗੇ।
ਚੀਨ ਨੂੰ ਹੋਇਆ ਨੁਕਸਾਨ
ਕਿੰਨਾ ਨੇ ਕੀਤਾ ਪ੍ਰਭਾਵਿਤ ?
ਗ੍ਰੇਟ ਬ੍ਰਿਟੇਨ ਦਾ ਦਬਦਬਾ
ਖੇਡਾਂ 'ਚ ਗ੍ਰੇਟ ਬ੍ਰਿਟੇਨ ਨੇ ਦਮਦਾਰ ਪ੍ਰਦਰਸ਼ਨ ਕਰ ਆਪਣੇ ਪਿਛਲੀ ਵਾਰ ਦੇ ਪ੍ਰਦਰਸ਼ਨ 'ਚ ਬੇਹਤਰੀ ਕੀਤੀ। ਲੰਡਨ 'ਚ 65 ਮੈਡਲ ਜਿੱਤ ਕੇ ਤੀਜੇ ਸਥਾਨ 'ਤੇ ਰਹੇ ਗ੍ਰੇਟ ਬ੍ਰਿਟੇਨ ਨੇ ਰੀਓ 'ਚ 27 ਗੋਲਡ ਮੈਡਲਸ ਸਮੇਤ ਕੁਲ 67 ਮੈਡਲ ਜਿੱਤੇ ਅਤੇ ਦੂਜਾ ਸਥਾਨ ਹਾਸਿਲ ਕਰ ਸਭ ਨੂੰ ਹੈਰਾਨ ਕਰ ਦਿੱਤਾ।
ਅਮਰੀਕਾ ਚੋਟੀ 'ਤੇ
ਕਾਮਯਾਬ ਸ਼ੁਰੂਆਤ, ਦਮਦਾਰ ਅੰਤ
ਰੀਓ ਓਲੰਪਿਕਸ 'ਚ ਅਮਰੀਕਾ ਨੇ ਆਪਣੇ ਲੰਡਨ ਓਲੰਪਿਕਸ ਦੇ ਪ੍ਰਦਰਸ਼ਨ 'ਚ ਬੇਹਤਰੀ ਕਰਦੇ ਹੋਏ ਨੰਬਰ 1 'ਤੇ ਆਪਣਾ ਸਥਾਨ ਹੋਰ ਮਜਬੂਤ ਕਰ ਲਿਆ। ਰੀਓ 'ਚ ਅਮਰੀਕਾ ਨੇ ਕੁਲ 121 ਤਗਮੇ ਜਿੱਤੇ। ਇਸ 'ਚ 46 ਗੋਲਡ, 37 ਸਿਲਵਰ ਅਤੇ 38 ਬਰੌਂਜ਼ ਮੈਡਲ ਸ਼ਾਮਿਲ ਹਨ।
ਜਿਮਨਾਸਟਿਕਸ 'ਚ ਸੀਮੋਨ ਬਾਈਲਸ ਨੇ ਇਕੱਲਿਆਂ ਹੀ 4 ਗੋਲਡ ਮੈਡਲ ਅਤੇ 1 ਬਰੌਂਜ਼ ਮੈਡਲ ਜਿੱਤਿਆ। ਯੂਸਰਾ ਮਾਰਦਿਨੀ ਵਰਗੇ ਅਥਲੀਟ ਵੀ ਇਸ ਓਲੰਪਿਕ ਦਾ ਹਿੱਸਾ ਬਣੇ ਜੋ ਹੌਂਸਲੇ ਦੀ ਮਿਸਾਲ ਹਨ ਅਤੇ ਜਿੰਨਾ ਦੀ ਕਹਾਣੀ ਸੁਨ ਦਰਸ਼ਕ ਆਪਣੇ ਹੰਝੂ ਰੋਕ ਨਹੀਂ ਸਕੇ।
ਰੀਓ 'ਚ ਓਲੰਪਿਕਸ ਸ਼ੁਰੂ ਹੋਣ ਤੋਂ ਪਹਿਲਾਂ ਕਈ ਤਰ੍ਹਾ ਦੇ ਸਵਾਲ ਉਠ ਰਹੇ ਸਨ। ਕੋਈ ਕਹਿ ਰਿਹਾ ਸੀ ਕਿ ਸੁਰੱਖਿਆ ਦੀਆਂ ਦਿੱਕਤਾਂ ਪੇਸ਼ ਆਉਣਗੀਆਂ ਅਤੇ ਕੋਈ ਇਥੋਂ ਦੀਆਂ ਸੁਵਿਧਾਵਾਂ 'ਤੇ ਸਵਾਲ ਖੜੇ ਕਰ ਰਿਹਾ ਸੀ।
ਅਮਰੀਕਾ ਨੂੰ ਲੰਡਨ ਓਲੰਪਿਕਸ 'ਚ 46 ਗੋਲਡ ਮੈਡਲਸ ਸਮੇਤ ਕੁਲ 103 ਮੈਡਲ ਹਾਸਿਲ ਹੋਏ ਸਨ ਪਰ ਇਸ ਵਾਰ ਅਮਰੀਕਾ ਨੇ ਲੰਡਨ ਦੇ ਮੁਕਾਬਲੇ ਸਿਲਵਰ ਅਤੇ ਬਰੌਂਜ਼ ਮੈਡਲਸ 'ਚ ਵਾਧਾ ਕੀਤਾ। ਅਮਰੀਕਾ ਲਈ ਮਾਈਕਲ ਫੈਲਪਸ, ਕੇਟੀ ਲੈਡੈਕੀ, ਐਸ਼ਟਨ ਈਟਨ ਅਤੇ ਸੀਮੋਨ ਬਾਈਲਸ ਦਾ ਪ੍ਰਦਰਸ਼ਨ ਲਾਜਵਾਬ ਰਿਹਾ।
ਕੇਟੀ ਲੈਡੈਕੀ ਅਤੇ ਕੈਟਿੰਕਾ ਹੋਸੂ ਨੇ ਨਵੇਂ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਵਿਨਿੰਗ ਪਰਫਾਰਮੈਂਸਿਸ ਦਿੱਤੀਆਂ। ਐਸ਼ਟਨ ਈਟਨ ਨੇ ਡਕੈਥ ਲਿਨ ਈਵੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ।
ਓਲੰਪਿਕਸ 'ਚ ਮਾਈਕਲ ਫੈਲਪਸ ਅਤੇ ਉਸੈਨ ਬੋਲਟ ਦਾ ਸਭ ਤੋਂ ਵੱਧ ਚਰਚਾ ਸੀ। ਇਨ੍ਹਾਂ ਦੋਨੇ ਅਥਲੀਟਸ ਨੇ ਉਮੀਦਾਂ ਮੁਤਾਬਿਕ ਪ੍ਰਦਰਸ਼ਨ ਕਰਦਿਆਂ ਆਪਣੇ ਨਾਮ ਨੂੰ ਓਲੰਪਿਕ ਇਤਿਹਾਸ 'ਚ ਹੋਰ ਵੀ ਮਜਬੂਤ ਬਣਾ ਦਿੱਤਾ।