ਟਰੰਪ ਦੀ ਦਿੱਗਜ ਭਲਵਾਨ ਔਸਟਿਨ ਨਾਲ ਖੜਕੀ
ਟਰੰਪ ਲਈ ਚੰਗੀ ਗਲ ਇਹ ਰਹੀ ਕਿ ਲੈਸ਼ਲੀ ਨੇ ਉਮਾਗਾ ਨੂੰ ਹਰਾ ਦਿੱਤਾ। ਇਸ ਕਾਰਨ ਮੈਕਮੈਨ ਨੂੰ ਗੰਜੇ ਹੋਣਾ ਪੈਣਾ ਸੀ।
Download ABP Live App and Watch All Latest Videos
View In Appਇਹ ਮੈਚ ਡੋਨਾਲਡ ਟਰੰਪ ਲਈ ਜਿੱਤਣਾ ਬੇਹਦ ਜਰੂਰੀ ਹੋ ਗਿਆ ਸੀ ਕਿਉਂਕਿ ਟਰੰਪ ਕਿਸੇ ਵੀ ਹਾਲ 'ਚ ਆਪਣੇ ਟਰੇਡਮਾਰਕ ਬਲੌਂਡ ਵਾਲਾਂ ਨੂੰ ਗਵਾਉਣਾ ਨਹੀਂ ਚਾਹੁੰਦੇ ਸਨ।
70 ਸਾਲ ਦੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਸਾਲ 2007 ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ ਜਿਸ 'ਚ ਮਸ਼ਹੂਰ ਭਲਵਾਨ ਸਟੋਨ ਕੋਲਡ ਸਟੀਵ ਔਸਟਿਨ ਨੇ ਉਨ੍ਹਾਂ ਦਾ ਕੁਟਾਪਾ ਕੀਤਾ ਸੀ।
ਇਸ ਮੈਚ ਦੀ ਸ਼ਰਤ ਸੀ ਕਿ ਹਾਰਨ ਵਾਲੇ ਨੂੰ ਸਟੇਡੀਅਮ 'ਚ ਬੈਠੇ ਲਗਭਗ 80,000 ਦਰਸ਼ਕਾਂ ਸਾਹਮਣੇ ਗੰਜਾ ਹੋਣਾ ਪਵੇਗਾ।
ਮੈਚ 'ਚ ਰੈਫਰੀ ਦੀ ਭੂਮਿਕਾ ਨਿਭਾ ਰਹੇ ਸਟੋਨ ਕੋਲਡ ਸਟੀਵ ਔਸਟਿਨ ਨੂੰ ਜਦ ਵਿੰਸ ਮੈਕਮੈਨ ਨੂੰ ਗੰਜਾ ਕਰਨ ਲਈ ਸੱਦਿਆ ਗਿਆ ਤਾਂ ਜਰੂਰਤ ਤੋਂ ਵਧ ਬੋਲ ਰਹੇ ਟਰੰਪ 'ਤੇ ਔਸਟਿਨ ਭੜਕ ਗਏ।
ਸਾਲ 2007 'ਚ ਟਰੰਪ ਨੇ 'ਬੈਟਲ ਆਫ ਬਿਲੀਅਨਏਅਰਸ' ਮੈਚ 'ਚ WWE ਦੇ ਮਾਲਿਕ ਵਿੰਸ ਮੈਕਮੈਨ ਨਾਲ ਟੱਕਰ ਲਈ।
ਔਸਟਿਨ ਨੇ ਟਰੰਪ ਨੂੰ ਹੀ ਸਟਨੰਰ (ਔਸਟਿਨ ਦਾ ਖਾਸ ਦਾਅ) ਚਿਪਕਾ ਦਿੱਤਾ।
ਡੋਨਾਲਡ ਟਰੰਪ ਚਾਹੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ ਪੂਰੇ ਵਿਸ਼ਵ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਪਰ ਟਰੰਪ ਸਿਰਫ ਰਾਸ਼ਟਰਪਤੀ ਵਜੋਂ ਹੀ ਪ੍ਰਸਿੱਧ ਨਹੀਂ ਸਗੋਂ ਇੱਕ ਐਂਟਰਟੇਨਰ ਵਜੋਂ ਵੀ ਮਸ਼ਹੂਰ ਹਨ।
9 ਨਵੰਬਰ ਦਾ ਦਿਨ ਭਾਰਤ ਅਤੇ ਅਮਰੀਕਾ ਲਈ ਬੇਹਦ ਖਾਸ ਸਾਬਿਤ ਹੋਇਆ। ਇੱਕ ਪਾਸੇ ਭਾਰਤ 'ਚ ਭ੍ਰਿਸ਼ਟਾਚਾਰ ਰੋਕਣ ਦੇ ਇਰਾਦੇ ਨਾਲ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਚਾਨਕ 500 ਅਤੇ 1000 ਰੁਪਏ ਦੇ ਨੋਟਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਅਮਰੀਕਾ ਨੇ ਡੋਨਾਲਡ ਟਰੰਪ ਨੂੰ ਆਪਣੇ 45ਵੇਂ ਰਾਸ਼ਟਰਪਤੀ ਵਜੋਂ ਚੁਣਿਆ।
ਟਰੰਪ ਲਈ ਬੌਬੀ ਲੈਸ਼ਲੀ ਲੜੇ ਜਦਕਿ ਵਿੰਸ ਮੈਕਮੈਨ ਲਈ ਉਮਾਗਾ ਨੇ ਰਿੰਗ 'ਚ ਉਤਰੇ।
ਇਸ ਮੈਚ 'ਚ ਟਰੰਪ ਅਤੇ ਮੈਕਮੈਨ ਦੀ ਸਿੱਧੀ ਟੱਕਰ ਨਹੀਂ ਹੋਈ ਸਗੋਂ ਉਨ੍ਹਾਂ ਲਈ ਉਨ੍ਹਾਂ ਦੇ ਚੁਣੇ ਭਲਵਾਨ ਆਪਸ 'ਚ ਭਿੜੇ।
https://www.youtube.com/watch?v=UTtfVOyVsf0
ਇਸਨੂੰ ਟਰੰਪ ਦੇ ਸਿਆਸੀ ਕਰੀਅਰ 'ਚ ਇੱਕ ਹਾਸੋਹੀਣੀ ਗਲ ਵਜੋਂ ਯਾਦ ਕੀਤਾ ਜਾਂਦਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤਾਂ ਇਹ ਵੀਡੀਓ ਇੱਕ ਵਾਰ ਫਿਰ ਤੋਂ ਖੂਬ ਵਾਇਰਲ ਹੋ ਰਿਹਾ ਹੈ।
- - - - - - - - - Advertisement - - - - - - - - -