ਰੰਗਪੁਰ ਰਾਈਡਰਸ ਨੇ ਟਾਈਟਨਸ ਨੂੰ ਰਿਕਾਰਡ ਅੰਦਾਜ਼ 'ਚ ਦਰੜਿਆ
ਵੀਰਵਾਰ ਨੂੰ ਖੇਡੇ ਗਏ ਮੈਚ 'ਚ ਅਫਰੀਦੀ ਅਤੇ ਅਰਾਫਾਤ ਸੰਨੀ ਕਿ ਹੈਰਾਨ ਕਰ ਦੇਣ ਵਾਲੀ ਗੇਂਦਬਾਜ਼ੀ ਦੇ ਆਸਰੇ ਰੰਗਪੁਰ ਰਾਈਡਰਸ ਦੀ ਟੀਮ ਨੇ ਖੁਲਨਾ ਟਾਈਟਨਸ ਦੀ ਟੀਮ ਨੂੰ ਰਿਕਾਰਡ ਅੰਦਾਜ਼ 'ਚ ਮਾਤ ਦਿੱਤੀ।
Download ABP Live App and Watch All Latest Videos
View In Appਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਵੀਰਵਾਰ ਦੇ ਦਿਨ ਕੁਝ ਅਜਿਹਾ ਵੇਖਣ ਨੂੰ ਮਿਲਿਆ ਜੋ ਟੀ-20 ਕ੍ਰਿਕਟ 'ਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।
ਇਸ ਮੈਚ 'ਚ ਰੰਗਪੁਰ ਰਾਈਡਰਸ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਰਾਈਡਰਸ ਦੀ ਟੀਮ ਦੇ ਇਸ ਫੈਸਲੇ ਨੂੰ ਅਫਰੀਦੀ ਅਤੇ ਅਰਾਫਾਤ ਨੇ ਮਿਲਕੇ ਸਹੀ ਸਾਬਿਤ ਕਰ ਵਿਖਾਇਆ।
ਟਾਈਟਨਸ - 44 ਰਨ 'ਤੇ ਢੇਰ
ਖੁਲਨਾ ਟਾਈਟਨਸ ਦੀ ਟੀਮ ਦੇ 5 ਖਿਡਾਰੀ ਤਾਂ ਖਾਤਾ ਵੀ ਨਹੀਂ ਖੋਲ ਸਕੇ। ਟੀਮ ਦੇ ਕੁਲ 10 ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਵੀ ਨਾਕਾਮ ਰਹੇ। ਟਾਈਟਨਸ ਦੀ ਟੀਮ 10.4 ਓਵਰਾਂ 'ਚ 44 ਰਨ 'ਤੇ ਢੇਰ ਹੋ ਗਈ।
ਅਫਰੀਦੀ ਨੇ 3 ਓਵਰਾਂ 'ਚ 12 ਰਨ ਦੇਕੇ 4 ਵਿਕਟ ਝਟਕੇ। ਜਦਕਿ ਅਰਾਫਾਤ ਸੰਨੀ ਨੇ 2.4 ਓਵਰਾਂ 'ਚ ਬਿਨਾ ਕੋਈ ਰਨ ਦਿੱਤੇ 3 ਵਿਕਟ ਆਪਣੇ ਨਾਮ ਕੀਤੇ।
45 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰੰਗਪੁਰ ਰਾਈਡਰਸ ਦੀ ਟੀਮ ਨੇ 8 ਓਵਰਾਂ 'ਚ 1 ਵਿਕਟ ਗਵਾ ਕੇ ਮੈਚ ਆਪਣੇ ਨਾਮ ਕਰ ਲਿਆ।
ਖਾਸ ਗੱਲ ਇਹ ਰਹੀ ਕਿ ਕੁਲ 40 ਓਵਰਾਂ ਦੇ ਇਸ ਮੈਚ 'ਚ ਸਿਰਫ 18.4 ਓਵਰਾਂ 'ਚ ਹੀ ਮੈਚ ਖਤਮ ਹੋ ਗਿਆ।
ਰਾਈਡਰਸ ਦੀ ਆਸਾਨ ਜਿੱਤ
ਇਹ ਟੀ-20 ਇਤਿਹਾਸ ਦੇ ਸਭ ਤੋਂ ਛੋਟੇ ਮੈਚਾਂ 'ਚ ਸ਼ੁਮਾਰ ਹੋ ਗਿਆ ਹੈ।
- - - - - - - - - Advertisement - - - - - - - - -