ਹਿਟਲਰ ਦੀ ਪਤਨੀ ਦੀ ਨਿੱਕਰ ਢਾਈ ਲੱਖ ਰੁਪਏ 'ਚ ਨੀਲਾਮ
ਇਸ ਨਿਲਾਮ 'ਚ 20ਵੀਂ ਸਦੀ ਦੀਆਂ ਬਲੈਕ ਐਂਡ ਵ੍ਹਾਈਟ ਤਸਵੀਰਾਂ ਦੇ ਇਕ ਸੰਗ੍ਰਹਿ ਨੂੰ ਵੀ ਵੇਚਿਆ ਗਿਆ। ਇਸ 'ਚ ਬ੍ਰਾਊਨ ਅਤੇ ਕੁਝ ਵਿਚ ਉਨ੍ਹਾਂ ਨੂੰ ਹਿਟਲਰ ਨਾਲ ਦਿਖਾਇਆ ਗਿਆ ਹੈ।
ਇਨ੍ਹਾਂ ਦੀ ਨਿਲਾਮ ਤੋਂ 400 ਪੌਂਡ ਮਿਲਣ ਦਾ ਅੰਦਾਜ਼ਾ ਲਗਾਇਆ ਸੀ ਪਰ ਸਾਰੀਆਂ ਚੀਜ਼ਾਂ ਨੂੰ 2,900 ਪੌਂਡ 'ਚ ਖ਼ਰੀਦਿਆ ਗਿਆ। ਨਿਲਾਮੀ ਕਰਨ ਵਾਲੇ ਸੋਫੀ ਜੋਨਸ ਨੇ ਕਿਹਾ ਕਿ ਉਸ ਦੌਰ ਦੀਆਂ ਚੀਜ਼ਾਂ ਆਮ ਤੌਰ 'ਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਹ ਚੀਜਾਂ ਨਿੱਜੀ ਸੰਗ੍ਰਹਿ ਦਾ ਹਿੱਸਾ ਸਨ।
ਬੀਬੀਸੀ ਨਿਊਜ਼ ਮੁਤਾਬਕ, ਨਿਲਾਮ ਕੀਤੀਆਂ ਗਈਆਂ ਚੀਜ਼ਾਂ 'ਚ ਬ੍ਰਾਊਨ ਦੀ ਸੋਨੇ ਦੀ ਇਕ ਮੁੰਦਰੀ, ਸਿਵਲ ਬਾਕਸ ਤੇ ਸਿਲਵਰ ਲਿਪਸਟਿਕ ਕੇਸ ਵੀ ਹੈ। ਮੁੰਦਰੀ 1250 ਪੌਂਡ (ਇਕ ਲੱਖ ਰੁਪਏ) ਵਿਚ ਵਿਕੀ ਜਦਕਿ ਲਿਪਸਟਿਕ ਕੇਸ 360 ਪੌਂਡ (ਕਰੀਬ ਤੀਹ ਹਜ਼ਾਰ ਰੁਪਏ) 'ਚ ਨਿਲਾਮ ਹੋਇਆ।
ਲੰਡਨ : ਜਰਮਨੀ ਦੇ ਤਾਨਾਸ਼ਾਹ ਰਹੇ ਐਡੋਲਫ ਹਿਟਲਰ ਦੀ ਪਤਨੀ ਇਵਾ ਬ੍ਰਾਊਨ ਦੀ ਇਕ ਜੋੜੀ ਨਿੱਕਰ ਅੰਦਾਜ਼ੇ ਤੋਂ ਤਿੰਨ ਗੁਣਾ ਜ਼ਿਆਦਾ ਕੀਮਤ 'ਤੇ ਨਿਲਾਮ ਹੋਈ। ਇਹ ਕਰੀਬ ਢਾਈ ਲੱਖ ਰੁਪਏ (ਤਿੰਨ ਹਜ਼ਾਰ ਪੌਂਡ) 'ਚ ਵਿਕੀ ਹੈ।