ਨਵੀਂ ਦਿੱਲੀ: ਟੀਮ ਇੰਡੀਆ ਨੇ ਐਡੀਲੇਡ ਵਿੱਚ ਖੇਡੇ ਜਾਣ ਵਾਲੇ ਪਹਿਲੇ ਟੈਸਟ (ਡੇ-ਨਾਈਟ) ਲਈ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ। ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਅ ਓਪਨਰ ਹੋਣਗੇ। ਇਸ਼ਾਂਤ ਸ਼ਰਮਾ ਦੀ ਗੈਰਹਾਜ਼ਰੀ ਵਿਚ ਉਮੇਸ਼ ਯਾਦਵ ਤੀਜੇ ਤੇਜ਼ ਗੇਂਦਬਾਜ਼ ਹੋਣਗੇ। ਟੀਮ ਵਿੱਚ ਚਾਰ ਮਾਹਰ ਗੇਂਦਬਾਜ਼ ਹਨ। ਸ਼ਮੀ, ਬੁਮਰਾਹ ਅਤੇ ਉਮੇਸ਼, ਪੇਸ ਵਿਭਾਗ ਨੂੰ ਸੰਭਾਲਣਗੇ। ਰਵੀਚੰਦਰਨ ਅਸ਼ਵਿਨ ਫਾਈਨਲ 11 ਵਿੱਚ ਇਕੱਲੇ ਸਪਿੰਨਰ ਹਨ। ਹਾਲਾਂਕਿ, ਉਸ ਦਾ ਸਾਥ ਹਨੁਮਾ ਵਿਹਾਰੀ ਦੇ ਸਕਦੇ ਹਨ।

ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਤੇ ਅਜਿੰਕਿਆ ਰਹਾਣੇ ਮਿਡਲ ਆਰਡਰ 'ਚ ਹੋਣਗੇ। ਹਨੂਮਾ ਵਿਹਾਰੀ 6 ਤੇ ਰਿਧੀਮਾਨ ਸਾਹਾ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ।

ਟੀਮ ਇੰਡੀਆ ਦਾ ਪਲੇਇੰਗ ਇਲੈਵਨ -11
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਅਜਿੰਕਿਆ ਰਹਾਣੇ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਸ਼ਾਮਲ ਹਨ।



ਵਿਰਾਟ ਐਡੀਲੇਡ ਟੈਸਟ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਦੇਸ਼ ਪਰਤੇਗਾ। ਬੋਰਡ ਨੇ ਵਿਰਾਟ ਦੀ ਪੈਟਰਨਿਟੀ ਲੀਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਹਾਣੇ ਦੂਜੇ ਟੈਸਟ ਤੋਂ ਟੀਮ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਤੀਜੇ ਟੈਸਟ ਵਿੱਚ ਰੋਹਿਤ ਸ਼ਰਮਾ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਟੀਮ ਇੰਡੀਆ ਨੂੰ ਆਸਟਰੇਲੀਆ ਦੌਰੇ 'ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਹਿਲਾ ਟੈਸਟ ਐਡੀਲੇਡ ਵਿੱਚ 17 ਦਸੰਬਰ ਤੋਂ ਸ਼ੁਰੂ ਹੋਵੇਗਾ, ਇਹ ਵਿਦੇਸ਼ ਵਿੱਚ ਭਾਰਤ ਦਾ ਪਹਿਲਾ ਦਿਨ-ਰਾਤ ਦਾ ਟੈਸਟ ਹੋਵੇਗਾ। ਟੀਮ ਇੰਡੀਆ 3 ਵਨਡੇ ਮੈਚਾਂ ਦੀ ਲੜੀ ਵਿੱਚ 2-1 ਨਾਲ ਹਾਰ ਗਈ ਸੀ। ਹਾਲਾਂਕਿ, 3 ਮੈਚਾਂ ਦੀ ਟੀ-20 ਟੀਮ ਇੰਡੀਆ ਨੇ 2-1 ਨਾਲ ਜਿੱਤੀ ਸੀ।