ਇੱਥੇ ਦੀ ਖੂਬਸੂਰਤ ਥਾਂਵਾਂ ‘ਤੇ ਘੁੰਮਦੇ ਹੋਏ ਕੋਹਲੀ ਨੇ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਟਵਿਟਰ ‘ਤੇ ਪੋਸਟ ਕਰਦੇ ਹੋਏ ਲਿਖਿਆ, “ਮੇਰੀ ਸੋਲਮੇਟ ਨਾਲ ਇਨ੍ਹਾਂ ਥਾਂਵਾਂ ਦਾ ਦੌਰਾ ਕਰਨ ‘ਚ ਕਾਮਯਾਬ ਹੋਣਾ ਕਿਸੇ ਵਰਦਾਨ ਤੋਂ ਘੱਟ ਨਹੀਂ। ਨਾਲ ਹੀ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਦਿਲੋਂ ਧੰਨਵਾਦ।”
ਵਿਰਾਟ ਤੋਂ ਪਹਿਲਾਂ ਅਨੁਸ਼ਕਾ ਨੇ ਵੀ ਜਨਮ ਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, “ਅੱਜ ਸਾਡੀ 8.5 ਕਿਲੋਮੀਟਰ ਅਨਫੀਲ ਟ੍ਰੈਕ ਤੋਂ ਬਾਅਦ ਇੱਕ ਪਿੰਡ ‘ਚ ਰੁਕੇ। ਇੱਥੇ ਅਸੀਂ ਇੱਕ ਗਾਂ ਦੇ ਬੱਚੇ ਨੂੰ ਖਾਣਾ ਖਿਲਾਉਣ ਲਈ ਰੁਕੇ। ਇਹ ਗਾਂ ਦਾ ਬੱਚਾ ਮਹਿਜ਼ ਚਾਰ ਮਹੀਨੇ ਦਾ ਸੀ। ਘਰ ਦੇ ਮਾਲਕ ਨੂੰ ਲੱਗਿਆ ਕਿ ਅਸੀਂ ਥੱਕ ਗਏ ਹਾਂ ਜਿਨ੍ਹਾਂ ਨੇ ਸਾਨੂੰ ਚਾਹ ਲਈ ਪੁੱਛਿਆ ਜੋ ਸ਼ਾਇਦ ਨਹੀਂ ਜਾਣਦੇ ਸੀ ਕਿ ਅਸੀਂ ਕੌਣ ਹਾਂ। ਫੇਰ ਵੀ ਉਨ੍ਹਾਂ ਨੇ ਜਿਸ ਖੂਬਸੂਰਤੀ ਤੇ ਪਿਆਰ ਨਾਲ ਸਾਡਾ ਸਵਾਗਤ ਕੀਤਾ ਉਹ ਖਾਸ ਸੀ।”
ਦੱਸ ਦਈਏ ਕਿ ਕੋਹਲੀ ਦੁਨੀਆ ਦੇ ਬੈਸਟ ਪਲੇਅਰਸ ‘ਚ ਗਿਣੇ ਜਾਂਦੇ ਹਨ ਜਿਨ੍ਹਾਂ ਨੇ ਕ੍ਰਿਕਟ ਮੈਦਾਨ ‘ਚ ਕਾਫੀ ਰਿਕਾਰਡ ਕਾਇਮ ਕੀਤੇ ਹਨ।