ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੰਡੀ, ਊਨਾ, ਬਿਲਾਸਪੁਰ, ਹਮੀਰਪੁਰ ਤੇ ਕਾਂਗੜਾ ‘ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੋਮਵਾਰ ਨੂੰ ਲਾਹੌਲ ਸਪਿਤੀ ਦੀ ਉੱਚੀਆਂ ਪਹਾੜੀਆਂ ਤੇ ਰੋਹਤਾਂਗ ਦਰੇ ‘ਚ ਤਾਜ਼ਾ ਹਿਮਪਾਤ ਹੋਇਆ ਹੈ ਜਿਸ ਨਾਲ ਤਾਪਮਾਨ ‘ਚ ਡਿਰਾਵਟ ਦਰਜ ਕੀਤੀ ਗਈ ਹੈ।
ਸੋਮਵਾਰ ਨੂੰ ਰੋਹਤਾਂਗ ਦਰੇ ‘ਚ ਡੇਢ ਫੁੱਟ ਤਕ ਬਰਫਬਾਰੀ ਨਾਲ ਲਾਹੌਲ ਘਾਟੀ ਨਾਲ ਮਨਾਲੀ ਦਾ ਸੰਪਰਕ ਟੁੱਟ ਗਿਆ ਹੈ। ਰੋਹਤਾਂਗ ਦਰੇ ਦੋਵਾਂ ਪਾਸੇ ਸੈਂਕੜਾ ਵਾਹਨ ਫਸੇ ਹੋਏ ਹਨ। ਇਸ ਦੇ ਨਾਲ ਹੀ ਬਾਰਾਲਾਚਾ ਦਰੇ ਸਣੇ ਸ਼ਿੰਕੁਲਾ ਦਰੇ ‘ਚ ਇੱਕ ਤੋਂ ਡੇਢ ਫੁਟ ਤਕ ਬਰਫਬਾਰੀ ਹੋਈ ਹੈ ਜਿਸ ਨਾਲ ਲੇਹ ਰਸਤਾ ਬੰਦ ਹੋ ਗਿਆ ਹੈ ਤੇ ਜਾਂਸਕਰ ਘਾਟੀ ਦਾ ਵੀ ਕੇਲਾਂਗ ਨਾਲ ਸੰਪਰਕ ਟੁੱਟ ਗਿਆ ਹੈ।

ਬੀਆਰਓ ਨੇ ਦਰੇ ਦੇ ਦੋਵਾਂ ਪਾਸੇ ਸੜਕ ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਨਾਲੀ ਵੱਲੋਂ ਮਢੀ ਤੋਂ ਜਦਕਿ ਲਾਹੁਲ ਵੱਲੋਂ ਕੋਕਸਰ ਨਾਲ ਸੜਕ ਬਹਾਲੀ ਸ਼ੁਰੂ ਕਰ ਦਿੱਤੀ ਹੈ।