ਕੋਪ ਅਮੈਰਿਕਾ : ਹਿਗੁਏਨ ਨੇ ਕੀਤੇ 2 ਗੋਲ

ਸਟਾਰ ਖਿਡਾਰੀ ਲਾਇਨਲ ਮੈਸੀ ਦੇ ਦਮਦਾਰ ਖੇਡ ਦੇ ਆਸਰੇ ਅਰਜਨਟੀਨਾ ਦੀ ਟੀਮ ਨੇ ਕੋਪਾ ਅਮੈਰਿਕਾ ਕੱਪ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ।
ਸਟਾਰ ਖਿਡਾਰੀ ਲਾਇਨਲ ਮੈਸੀ ਦੇ ਦਮਦਾਰ ਖੇਡ ਦੇ ਆਸਰੇ ਅਰਜਨਟੀਨਾ ਦੀ ਟੀਮ ਨੇ ਕੋਪਾ ਅਮੈਰਿਕਾ ਕੱਪ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ।
ਸੈਮੀਫਾਈਨਲ 'ਚ ਅਰਜਨਟੀਨਾ ਨੇ ਅਮੈਰਿਕਾ ਨੂੰ 4-0 ਨਾਲ ਮਾਤ ਦਿੱਤੀ। ਮੈਸੀ ਨੇ ਅਰਜਨਟੀਨਾ ਦੇ ਪਹਿਲੇ ਤੇ ਚੌਥੇ ਗੋਲ 'ਚ ਖਾਸ ਯੋਗਦਾਨ ਪਾਇਆ ਅਤੇ ਖੁਦ ਵੀ 1 ਗੋਲ ਕੀਤਾ।
ਮੈਚ ਦੇ ਤੀਜੇ ਹੀ ਮਿਨਟ 'ਚ ਮੈਸੀ ਏਜੈਕਵੈਲ ਲਾਵੇਜੀ ਦੇ ਗੋਲ 'ਚ ਮਦਦ ਕੀਤੀ ਅਤੇ ਅਰਜਨਟੀਨਾ ਨੂੰ 1-0 ਦੀ ਲੀਡ ਹਾਸਿਲ ਕਰਵਾਈ। ਇਸਤੋਂ ਬਾਅਦ ਮੈਸੀ ਨੇ ਫ੍ਰੀ ਕਿਕ 'ਤੇ ਗੋਲ ਕੀਤਾ ਅਤੇ ਅਰਜਨਟੀਨਾ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ।
ਮੈਸੀ ਨੇ ਦੂਜਾ ਗੋਲ 32ਵੇਂ ਮਿਨਟ 'ਚ ਕੀਤਾ। ਇਸਤੋਂ ਬਾਅਦ ਗਨਜ਼ਾਲੋ ਹਿਗੁਏਨ ਨੇ 50ਵੇਂ ਮਿਨਟ 'ਚ ਗੋਲ ਕਰ ਅਰਜਨਟੀਨਾ ਨੂੰ 3-0 ਦੀ ਲੀਡ ਹਾਸਿਲ ਕਰਵਾਈ।
ਹਿਗੁਏਨ ਨੇ ਮੈਚ ਦੇ 86ਵੇਂ ਮਿਨਟ 'ਚ ਗੋਲ ਕਰ ਅਰਜਨਟੀਨਾ ਦੀ ਜਿੱਤ ਪੱਕੀ ਕਰ ਦਿੱਤੀ। ਇਸ ਜਿੱਤ ਦੇ ਨਾਲ ਹੀ ਅਰਜਨਟੀਨਾ ਨੇ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ।