ਚੰਡੀਗੜ੍ਹ: ਭਾਰਤੀ ਮੂਲ ਦੇ ਕੈਨੇਡੀਅਨ ਮਿਕਸਡ ਮਾਰਸ਼ਲ ਆਰਟਿਸਟ ਅਰਜਨ ਸਿੰਘ ਭੁੱਲਰ ਨੇ ‘ਵਨ ਹੈਵੀਵੇਟ ਵਰਲਡ ਟਾਈਟਲ’ ਜਿੱਤ ਕੇ ਇਤਿਹਾਸ ਰਚ ਵਿਖਾਇਆ ਹੈ। ਸਿੰਗਾਪੁਰ ਦੇ ਇੰਡੋਰ ਸਟੇਡੀਅਮ ’ਚ ਮਾਅਰਕਾ ਮਾਰ ਕੇ ਇਹ ਚੈਂਪੀਅਨ ਬਣਨ ਵਾਲੇ ਭਾਰਤੀ ਮੂਲ ਦੇ ਉਹ ਪਹਿਲੇ ਵਿਅਕਤੀ ਵੀ ਹਨ। ਉਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਹੈਵੀਵੇਟ ਕਿੰਗ ਅਖਵਾਉਣ ਵਾਲੇ ਬ੍ਰੈਂਡਨ ਵੇਰਾ ਨੂੰ ਹਰਾਇਆ। ਅਰਜਨ ਭੁੱਲਰ ਨੇ ਬਹੁਤ ਸਾਵਧਾਨੀ ਤੇ ਪ੍ਰਭਾਵਸ਼ਾਲੀ ਤਰੀਕੇ ਦਾਅ ਚੱਲੇ। ਬਾਲੀਵੁੱਡ ਦੇ ਅਦਾਕਾਰ ਰਣਦੀਪ ਹੁੱਡਾ ਨੇ ਅਰਜਨ ਭੁੱਲਰ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਹੈ। ਉਨ੍ਹਾਂ MMA ਪ੍ਰੋਫ਼ੈਸ਼ਨਲ ਅਰਜਨ ਸਿੰਘ ਭੁੱਲਰ ਦੀ ਤਸਵੀਰ ਟਵਿਟਰ ’ਤੇ ਸ਼ੇਅਰ ਕਰਦਿਆਂ ਲਿਖਿਆ ਅਰਜਨ ਸਿੰਘ ਭੁੱਲਰ ਨੇ ਇਤਿਹਾਸ ਰਚ ਵਿਖਾਇਆ ਹੈ ਕਿਉਂਕਿ ਉਹ MMA ਵਨ ਚੈਂਪੀਅਨਸ਼ਿਪ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਚੈਂਪੀਅਨ ਹਨ। MMA ਦੀ ਇਹ ਜਿੱਤ ਅਰਜਨ ਸਿੰਘ ਭੁੱਲਰ ਲਈ ਵੀ ਬਹੁਤ ਵੱਡੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਪੂਰੀ ਦੁਨੀਆ ’ਚੋਂ ਮਿਲੇ ਪਿਆਰ ਤੇ ਸਮਰਥਨ ਤੋਂ ਬਹੁਤ ਸਨਿਮਰਤਾਪੂਰਬਕ ਖ਼ੁਸ਼ ਹਾਂ। ਇਸ ਕੈਂਪ ਵਿੱਚ ਬਹੁਤ ਜ਼ਿਆਦਾ ਪਰਖ ਹੋਈ ਕਿ ਇਸ ਤੋਂ ਪਹਿਲਾਂ ਮੈਂ ਕਦੇ ਇੰਨੇ ਸਖ਼ਤ ਮੁਕਾਬਲੇ ਦਾ ਸਾਹਮਣਾ ਨਹੀਂ ਕੀਤਾ। ਉਨ੍ਹਾਂ ਲਿਖਿਆ ਕਿ ਕੁਝ ਵੀ ਵਾਪਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਇਹ ਵੀ ਕਿਹਾ ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ। ਵਾਹਿਗੁਰੂ ਬਹੁਤ ਮਹਾਨ ਹੈ। ਮੈਂ ਇਹ ਬੈਲਟ ਬਹੁਤ ਮਾਣ ਨਾਲ ਰੱਖਾਂਗਾ। ਮੈਂ @ਵਨਚੈਂਪੀਅਨਸ਼ਿਪ ਦੀ ਪ੍ਰਤੀਨਿਧਤਾ ਬਹੁਤ ਮਾਣ ਨਾਲ ਕਰਾਂਗਾ। ਮੈਂ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਬਹੁਤ ਸਤਿਕਾਰ ਨਾਲ ਕਰਾਂਗਾ। ਮੈਂ ਆਪਣੇ ਪਰਿਵਾਰ ਦੀ ਪ੍ਰਤੀਨਿਤਾ ਆਦਰ ਨਾਲ ਕਰਾਂਗਾ। ਹੁਣ ਵੱਡੀਆਂ ਚੀਜ਼ਾਂ ਹੋਣ ਜਾ ਰਹੀਆਂ ਹਨ – #waheguru #andnew #history #legacy #KingOfTheDangal #TeamBhullar #OneBillionStrong ਜਿੱਤ ਤੋਂ ਬਾਅਦ ਅਰਜਨ ਸਿੰਘ ਭੁੱਲਰ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਸੀ: https://www.instagram.com/p/ CO6jrkdLkLI/?utm_source=ig_ embed&ig_rid=f565c0fb-bc8d- 44d0-a805-cb603e05e5ce
ਅਰਜਨ ਸਿੰਘ ਭੁੱਲਰ ਬਣੇ ਵਿਸ਼ਵ ਚੈਂਪੀਅਨ, ਇਤਿਹਾਸ ਰਚਣ 'ਤੇ ਰਣਦੀਪ ਹੁੱਡਾ ਨੇ ਮਨਾਇਆ ਜਸ਼ਨ
ਏਬੀਪੀ ਸਾਂਝਾ | 17 May 2021 02:31 PM (IST)
ਭਾਰਤੀ ਮੂਲ ਦੇ ਕੈਨੇਡੀਅਨ ਮਿਕਸਡ ਮਾਰਸ਼ਲ ਆਰਟਿਸਟ ਅਰਜਨ ਸਿੰਘ ਭੁੱਲਰ ਨੇ ‘ਵਨ ਹੈਵੀਵੇਟ ਵਰਲਡ ਟਾਈਟਲ’ ਜਿੱਤ ਕੇ ਇਤਿਹਾਸ ਰਚ ਵਿਖਾਇਆ ਹੈ। ਸਿੰਗਾਪੁਰ ਦੇ ਇੰਡੋਰ ਸਟੇਡੀਅਮ ’ਚ ਮਾਅਰਕਾ ਮਾਰ ਕੇ ਇਹ ਚੈਂਪੀਅਨ ਬਣਨ ਵਾਲੇ ਭਾਰਤੀ ਮੂਲ ਦੇ ਉਹ ਪਹਿਲੇ ਵਿਅਕਤੀ ਵੀ ਹਨ।
ਅਰਜਨ ਸਿੰਘ ਭੁੱਲਰ ਬਣੇ ਵਿਸ਼ਵ ਚੈਂਪੀਅਨ, ਇਤਿਹਾਸ ਰਚਣ 'ਤੇ ਰਣਦੀਪ ਹੁੱਡਾ ਨੇ ਮਨਾਇਆ ਜਸ਼ਨ