ਚੰਡੀਗੜ੍ਹ: ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਰਪਿੰਦਰ ਸਿੰਘ ਨੇ ਆਈਏਏਐਫ ਕਾਨਟੀਨੈਂਟਲ ਕੱਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਨ੍ਹਾਂ ਖੇਡਾਂ ਵਿੱਚ ਅਰਪਿੰਦਰ ਨੇ ਏਸ਼ੀਆ ਪ੍ਰਸ਼ਾਂਤ ਦੀ ਪ੍ਰਤੀਨਿਧਤਾ ਕੀਤੀ। ਅਰਪਿੰਦਰ ਨੇ ਟ੍ਰਿਪਲ ਜੰਪ ਦੀ ਪੁਰਸ਼ਾਂ ਦੀ ਕੈਟੇਗਰੀ ਵਿੱਚ 16.59 Mtr ਲੰਮੀ ਛਾਲ ਮਾਰੀ। ਇਸੇ ਨਾਲ ਅਰਪਿੰਦਰ ਆਈਏਏਐਫ ਕਾਨਟੀਨੈਂਟਲ ਕੱਪ ਵਿੱਚ ਵਿਅਕਤੀਗਤ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਯਾਦ ਰਹੇ ਕਿ ਇਡੋਨੇਸ਼ੀਆ ਦੇ ਜਕਾਰਤਾ 'ਚ ਹੋਈਆਂ ਏਸ਼ਿਆਈ ਖੇਡਾਂ 'ਚ ਅਰਪਿੰਦਰ ਸਿੰਘ ਨੇ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਅਰਪਿੰਦਰ ਨੇ ਟ੍ਰਿਪਲ ਜੰਪ (ਤੀਹਰੀ ਛਾਲ) 'ਚ 16.77 ਮੀਟਰ ਕੁੱਦ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਭਾਰਤ ਨੂੰ 48 ਸਾਲ ਬਾਅਦ ਟ੍ਰਿਪਲ ਜੰਪ 'ਚ ਇਹ ਸੋਨ ਤਗਮਾ ਹਾਸਲ ਹੋਇਆ।