ਅਸ਼ਵਿਨ ਦਾ ਕਰੀਅਰ ਬੈਸਟ ਪ੍ਰਦਰਸ਼ਨ
ਅਸ਼ਵਿਨ ਨੇ ਵਿਲੀਅਮਸਨ ਨੂੰ ਆਊਟ ਕਰ ਆਪਣੇ ਕਰੀਅਰ ਦਾ 200ਵਾਂ ਵਕਤ ਹਾਸਿਲ ਕੀਤਾ। ਅਸ਼ਵਿਨ ਨੇ ਇਹ ਕਾਰਨਾਮਾ 37 ਟੈਸਟ ਮੈਚਾਂ 'ਚ ਪੂਰਾ ਕੀਤਾ।
Download ABP Live App and Watch All Latest Videos
View In Appਅਸ਼ਵਿਨ ਨੇ 27 ਚੋਂ 13 ਵਿਕਟ ਕਾਨਪੁਰ ਟੈਸਟ 'ਚ ਝਟਕੇ। ਕਾਨਪੁਰ ਟੈਸਟ ਦੀ ਪਹਿਲੀ ਪਾਰੀ 'ਚ ਅਸ਼ਵਿਨ ਨੇ 6 ਅਤੇ ਦੂਜੀ ਪਾਰੀ 'ਚ 7 ਵਿਕਟ ਹਾਸਿਲ ਕੀਤੇ। ਪੂਰੀ ਸੀਰੀਜ਼ ਦੌਰਾਨ ਦੋਨੇ ਟੀਮਾਂ ਦਾ ਕੋਈ ਹੋਰ ਗੇਂਦਬਾਜ਼ 15 ਵਿਕਟ ਵੀ ਹਾਸਿਲ ਨਹੀਂ ਕਰ ਸਕਿਆ।
ਰਵੀਚੰਦਰਨ ਅਸ਼ਵਿਨ ਨੇ ਇਸੇ ਸੀਰੀਜ਼ ਦੌਰਾਨ ਟੈਸਟ ਕ੍ਰਿਕਟ 'ਚ ਆਪਣੇ 200 ਵਿਕਟ ਵੀ ਪੂਰੇ ਕਰ ਲਏ। ਟੈਸਟ ਕ੍ਰਿਕਟ 'ਚ ਵਿਕਟਾਂ ਦਾ ਦੋਹਰਾ ਸੈਂਕੜਾ ਪੂਰਾ ਕਰਨ 'ਚ ਅਸ਼ਵਿਨ ਵਿਸ਼ਵ ਦੇ ਕਈ ਗੇਂਦਬਾਜ਼ਾਂ ਨੂੰ ਪਿਛੇ ਛਡ ਦਿੱਤਾ।
ਰਵੀਚੰਦਰਨ ਅਸ਼ਵਿਨ, ਇਹ ਨਾਮ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਈ ਟੈਸਟ ਸੀਰੀਜ਼ 'ਚ ਸਭ ਤੋਂ ਵਧ ਚਰਚਾ 'ਚ ਰਿਹਾ।
ਅਸ਼ਵਿਨ ਨੇ ਟੈਸਟ ਸੀਰੀਜ਼ 'ਚ 27 ਵਿਕਟ ਝਟਕੇ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਕਲੀਨ ਸਵੀਪ ਕਰਨ 'ਚ ਖਾਸ ਯੋਗਦਾਨ ਪਾਇਆ। ਅਸ਼ਵਿਨ ਨੇ ਸੀਰੀਜ਼ 'ਚ 17.33 ਦੀ ਔਸਤ 'ਤੇ 27 ਵਿਕਟ ਹਾਸਿਲ ਕੀਤੇ।
ਅਸ਼ਵਿਨ ਨੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ 'ਮੈਨ ਆਫ ਦ ਮੈਚ' ਦਾ ਖਿਤਾਬ ਦਾ ਆਪਣੇ ਨਾਮ ਕੀਤਾ ਹੀ, ਨਾਲ ਹੀ 'ਮੈਨ ਆਫ ਦ ਸੀਰੀਜ਼' ਦੇ ਖਿਤਾਬ 'ਤੇ ਵੀ ਅਸ਼ਵਿਨ ਦਾ ਹੀ ਕਬਜਾ ਰਿਹਾ।
ਅਸ਼ਵਿਨ ਨੇ ਲਗਾਤਾਰ ਬੱਲੇ ਨਾਲ ਵੀ ਕਮਾਲ ਕੀਤੇ ਹਨ ਅਤੇ ਹੁਣ ਟੀਮ ਇੰਡੀਆ ਅਸ਼ਵਿਨ ਬਿਨਾ ਅਧੂਰੀ ਲਗਦੀ ਹੈ।
- - - - - - - - - Advertisement - - - - - - - - -