✕
  • ਹੋਮ

ਅਸ਼ਵਿਨ ਵੀ ਹੋਏ ਸਿੰਧੂ ਦੇ ਫੈਨ

ਏਬੀਪੀ ਸਾਂਝਾ   |  21 Aug 2016 07:48 AM (IST)
ਅਸ਼ਵਿਨ ਵੀ ਹੋਏ ਸਿੰਧੂ ਦੇ ਫੈਨ

ਰੀਓ ਓਲੰਪਿਕਸ 'ਚ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਓਲੰਪਿਕਸ ਦੇ ਆਖਰੀ 3 ਦਿਨ ਤੋਂ ਫਿਲ਼ਣ ਭਾਰਤ ਦੀ ਝੋਲੀ 'ਚ ਇੱਕ ਵੀ ਤਗਮਾ ਨਹੀਂ ਸੀ। ਪਰ ਦੇਸ਼ ਦੀਆਂ ਬੇਟੀਆਂ ਨੇ ਓਲੰਪਿਕਸ 'ਚ ਭਾਰਤ ਦੀ ਨਿਰਾਸ਼ਾ ਨੂੰ ਜਿੱਤ ਦੀ ਖੁਸ਼ੀ 'ਚ ਬਦਲ ਦਿੱਤਾ।

1

ਟੀਮ ਇੰਡੀਆ ਦੇ ਦਿੱਗਜ ਫਿਰਕੀਬਾਜ਼ ਰਵੀਚੰਦਰਨ ਅਸ਼ਵਿਨ ਵੀ ਸਿੰਧੂ ਦੀ ਮਹਿਨਤ ਅਤੇ ਉਸਦਾ ਪ੍ਰਦਰਸ਼ਨ ਵੇਖ ਹੈਰਾਨ ਰਹਿ ਗਏ। ਸਿੰਧੂ ਦੇ ਕਮਾਲ ਤੋਂ ਬਾਅਦ ਅਸ਼ਵਿਨ ਨੇ ਸਿੰਧੂ ਲਈ ਇੱਕ ਵੀਡੀਓ ਮੈਸੇਜ ਭੇਜਿਆ। ਇਹ ਵੀਡੀਓ ਮੈਸੇਜ BCCI ਦੇ ਆਫੀਸ਼ੀਅਲ ਪੇਜ 'ਤੇ ਸਾਂਝਾ ਕੀਤਾ ਗਿਆ।

2

ਰੀਓ ਓਲੰਪਿਕਸ 'ਚ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਓਲੰਪਿਕਸ ਦੇ ਆਖਰੀ 3 ਦਿਨ ਤੋਂ ਫਿਲ਼ਣ ਭਾਰਤ ਦੀ ਝੋਲੀ 'ਚ ਇੱਕ ਵੀ ਤਗਮਾ ਨਹੀਂ ਸੀ। ਪਰ ਦੇਸ਼ ਦੀਆਂ ਬੇਟੀਆਂ ਨੇ ਓਲੰਪਿਕਸ 'ਚ ਭਾਰਤ ਦੀ ਨਿਰਾਸ਼ਾ ਨੂੰ ਜਿੱਤ ਦੀ ਖੁਸ਼ੀ 'ਚ ਬਦਲ ਦਿੱਤਾ।

3

ਅਸ਼ਵਿਨ ਨੇ ਆਪਣੇ ਇਸ ਵੀਡੀਓ 'ਚ ਪਹਿਲਾਂ ਸਿੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਸਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ, ਅਤੇ ਨਾਲ ਹੀ ਅਸ਼ਵਿਨ ਨੇ ਕਿਹਾ ਕਿ ਓਹ ਉਮੀਦ ਕਰਦੇ ਹਨ ਕਿ ਕਦੀ ਉਨ੍ਹਾਂ ਦੀ ਬੇਟੀ ਵੀ ਬੈਡਮਿੰਟਨ ਖੇਡੇਗੀ।

4

ਸਿੰਧੂ ਦੇ ਕਾਰਨਾਮੇ ਤੋਂ ਬਾਅਦ ਸਾਰਾ ਦੇਸ਼ ਇਸ ਖਿਡਾਰਨ ਦਾ ਫੈਨ ਹੋ ਗਿਆ। ਕ੍ਰਿਕਟ ਲਈ ਕ੍ਰੇਜ਼ੀ ਦੇਸ਼ 'ਚ ਬੈਡਮਿੰਟਨ ਦੇ ਚਰਚੇ ਹੋਣ ਲੱਗੇ। ਇਥੋਂ ਤਕ ਕਿ ਖੁਦ ਕ੍ਰਿਕਟ ਖਿਡਾਰੀ ਵੀ ਸਿੰਧੂ ਦਾ ਖੇਡ ਵੇਖ ਕ੍ਰੇਜ਼ੀ ਹੋ ਗਏ।

5

ਪਹਿਲਾਂ ਸਾਕਸ਼ੀ ਮਲਿਕ ਨੇ ਓਲੰਪਿਕਸ 'ਚ ਰੈਸਲਿੰਗ 'ਚ ਕਾਂਸੀ ਦਾ ਤਗਮਾ ਜਿੱਤਿਆ, ਫਿਰ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।

6

7

ਪੀ.ਵੀ. ਸਿੰਧੂ ਭਾਰਤ ਦੀ 5ਵੀਂ ਮਹਿਲਾ ਖਿਡਾਰਨ ਹੈ ਜੋ ਓਲੰਪਿਕਸ 'ਚ ਮੈਡਲ ਜਿੱਤਣ 'ਚ ਕਾਮਯਾਬ ਹੋਈ ਹੈ। ਇਸਤੋਂ ਪਹਿਲਾਂ ਵੇਟਲਿਫਟਰ ਕਰਨਮ ਮਲੇਸ਼ਵਰੀ (2002 ਸਿਡਨੀ), ਸਾਇਨਾ ਨਹਿਵਾਲ (2012 ਲੰਡਨ),ਐਮ.ਸੀ. ਮੈਰੀ ਕਾਮ (2012 ਲੰਡਨ) ਅਤੇ ਸਾਕਸ਼ੀ ਮਲਿਕ (2016 ਰੀਓ) ਨੇ ਓਲੰਪਿਕਸ 'ਚ ਤਗਮੇ ਜਿੱਤੇ ਸਨ।

8

ਪੀ.ਵੀ. ਸਿੰਧੂ ਦੇਸ਼ ਦੀ ਇਕਲੌਤੀ ਮਹਿਲਾ ਖਿਡਾਰਨ ਹੈ ਜੋ ਓਲੰਪਿਕਸ 'ਚ ਚਾਂਦੀ ਦਾ ਗਮ ਜਿੱਤਣ 'ਚ ਕਾਮਯਾਬ ਹੋਈ ਹੈ।

9

10

  • ਹੋਮ
  • ਖੇਡਾਂ
  • ਅਸ਼ਵਿਨ ਵੀ ਹੋਏ ਸਿੰਧੂ ਦੇ ਫੈਨ
About us | Advertisement| Privacy policy
© Copyright@2026.ABP Network Private Limited. All rights reserved.