ਟੀਮ ਇੰਡੀਆ ਨੂੰ ਮਿਲੀ 200 ਰਨ ਦੀ ਲੀਡ
ਸਟੋਕਸ ਅਤੇ ਬੇਅਰਸਟੋ ਨੇ 6ਵੇਂ ਵਿਕਟ ਲਈ 110 ਰਨ ਦੀ ਪਾਰਟਨਰਸ਼ਿਪ ਕੀਤੀ। ਬੇਅਰਸਟੋ ਨੇ 152 ਗੇਂਦਾਂ 'ਤੇ 53 ਰਨ ਦੀ ਪਾਰੀ ਖੇਡੀ।
ਸਟੋਕਸ-ਬੇਅਰਸਟੋ ਨੇ ਸੰਭਾਲਿਆ
ਟੀਮ ਇੰਡੀਆ ਨੂੰ ਪਹਿਲੀ ਪਾਰੀ 'ਚ 200 ਰਨ ਦੀ ਲੀਡ ਹਾਸਿਲ ਹੋਈ।
ਬੈਨ ਸਟੋਕਸ ਅਤੇ ਜੌਨੀ ਬੇਅਰਸਟੋ ਨੇ ਮਿਲਕੇ ਇੰਗਲੈਂਡ ਦੀ ਲੜਖੜਾਈ ਪਾਰੀ ਨੂੰ ਸੰਭਾਲਿਆ। ਇੰਗਲੈਂਡ ਨੇ ਮੈਚ ਦੇ ਦੂਜੇ ਦਿਨ 80 ਰਨ 'ਤੇ 5 ਵਿਕਟ ਗਵਾ ਦਿੱਤੇ ਸਨ।
ਸਟੋਕਸ ਨੇ 11 ਚੌਕਿਆਂ ਦੀ ਮਦਦ ਨਾਲ 70 ਰਨ ਬਣਾਏ। ਪਰ ਦੋਨਾ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦਾ ਕੋਈ ਵੀ ਬੱਲੇਬਾਜ ਜਾਦਾ ਸਮਾਂ ਮੈਦਾਨ 'ਤੇ ਟਿਕ ਨਹੀਂ ਸਕਿਆ ਅਤੇ ਇੰਗਲੈਂਡ ਦੀ ਟੀਮ 255 ਰਨ 'ਤੇ ਆਲ ਆਊਟ ਹੋ ਗਈ।
ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਤੀਜੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 255 ਰਨ 'ਤੇ ਸਮੇਟ ਦਿੱਤੀ।
ਅਸ਼ਵਿਨ ਦਾ ਕਮਾਲ
ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ 29.5 ਓਵਰਾਂ 'ਚ 67 ਰਨ ਦੇਕੇ 5 ਵਿਕਟ ਝਟਕੇ। ਇਹ 22ਵਾਂ ਮੌਕਾ ਹੈ ਜਦ ਅਸ਼ਵਿਨ ਨੇ ਇੱਕੋ ਪਾਰੀ 'ਚ 5 ਵਿਕਟ ਝਟਕੇ।