ਨਵੀਂ ਦਿੱਲੀ - ਇੰਦੌਰ 'ਚ ਟੈਸਟ ਮੈਚ ਜਿੱਤ ਸੀਰੀਜ਼ ਕਲੀਨ ਸਵੀਪ ਕਰਨ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਬਣੀ ਹੋਈ ਹੈ। ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 3-0 ਨਾਲ ਜਿੱਤੀ। ਸੀਰੀਜ਼ 'ਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਅਸ਼ਵਿਨ ਦੀ ਖੂਬ ਤਾਰੀਫ ਹੋ ਰਹੀ ਹੈ। ਅਸ਼ਵਿਨ ਨੇ ਸੀਰੀਜ਼ 'ਚ 27 ਵਿਕਟ ਝਟਕੇ। ਅਸ਼ਵਿਨ ਟੈਸਟ ਰੈਂਕਿੰਗ 'ਚ ਵੀ ਟਾਪ 'ਤੇ ਪਹੁੰਚ ਗਏ। ਸੋਸ਼ਲ ਮੀਡੀਆ 'ਤੇ ਵੀ ਵਿਰਾਟ-ਅਸ਼ਵਿਨ ਦੀ ਜੋੜੀ ਬਾਰੇ ਅਲਗ-ਅਲਗ ਟਿੱਪਣੀਆਂ ਹੋ ਰਹੀਆਂ ਹਨ। ਅਜਿਹਾ ਹੀ ਟਿੱਪਣੀ ਵਾਲਾ ਟੀਮ ਇੰਡੀਆ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ। 
 
ਇਸ ਵੀਡੀਓ 'ਚ ਫਿਲਮ ਲਗਾਨ ਦੇ ਕਰੈਕਟਰ ਭੂਵਨ ਨੂੰ ਵਿਰਾਟ ਕੋਹਲੀ ਅਤੇ ਕਚਰਾ ਨੂੰ ਅਸ਼ਵਿਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਸ ਵੀਡੀਓ 'ਚ ਭਾਰਤ ਦੇ ਕਈ ਹੋਰ ਕ੍ਰਿਕਟਰਸ ਨੂੰ ਵੀ ਵਿਖਾਇਆ ਗਿਆ ਹੈ। ਅਮਿਤ ਮਿਸ਼ਰਾ ਅਤੇ ਹਰਭਜਨ ਸਿੰਘ ਨੂੰ ਵੀ ਵੀਡੀਓ 'ਚ ਵਿਖਾਇਆ ਗਿਆ ਹੈ। ਵੀਡੀਓ 'ਚ ਨਿਊਜ਼ੀਲੈਂਡ ਦੇ ਬੱਲੇਬਾਜ ਮਾਰਟਿਨ ਗਪਟਿਲ ਅਤੇ ਰਾਸ ਟੇਲਰ ਵੀ ਨਜਰ ਆ ਰਹੇ ਹਨ। 
 
ਵੀਡੀਓ ਵੇਖਣ ਤੋਂ ਬਾਅਦ ਅਸ਼ਵਿਨ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸਾਂਝਾ ਕੀਤਾ ਅਤੇ ਲਿਖਿਆ ਕਿ 'ਮੈਨੂੰ ਨਹੀਂ ਪਤਾ ਮੈਂ ਆਪਣਾ ਹਾਸਾ ਕਦੋਂ ਰੋਕ ਸਕਾਂਗਾ।' 
 
ਅਸ਼ਵਿਨ ਦਾ ਟਵੀਟ