ਨਵੀਂ ਦਿੱਲੀ : ਗੂਗਲ ਪਲੇਅ ਸਟੋਰ 'ਤੇ ਵੱਡੀ ਗਿਣਤੀ 'ਚ ਐਪ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਦੇ ਲਗਪਗ 400 ਐਪ 'ਡਰੈੱਸ ਕੋਡ' ਮਾਲਵੇਅਰ ਤੋਂ ਪ੍ਰਭਾਵਿਤ ਮਿਲੇ ਹਨ।


ਸਾਫਟਵੇਅਰ ਸਕਿਉਰਿਟੀ ਕੰਪਨੀ ਟਰੈਂਡ ਮਾਈਕਰੋ ਦੀ ਖਬਰ ਮੁਤਾਬਕ ਡਰੈੱਸ ਕੋਡ ਮਾਲਵੇਅਰ ਨਾਲ ਯੂਜ਼ਰਜ਼ ਦੇ ਨੈਟਵਰਕ 'ਚ ਦਾਖਲ ਹੋ ਸਕਦੇ ਹਾਂ। ਜੇ ਇਸ ਨਾਲ ਪ੍ਰਭਾਵਿਤ ਕਿਸੇ ਉਪਕਰਨ ਨੂੰ ਨੈਟਵਰਕ ਨਾਲ ਜੋੜਿਆ ਜਾਂਦਾ ਹੈ ਤਾਂ ਹੈਕਰਜ਼ ਸਰਵਰ 'ਤੇ ਹਮਲਾ ਕਰ ਸਕਦੇ ਹਨ ਜਾਂ ਸੰਵੇਦਨਸ਼ੀਲ ਡਾਟਾ ਨੂੰ ਡਾਊਨਲੋਡ ਕਰ ਸਕਦੇ ਹਨ।

ਟਰੈਂਡ ਮਾਈਕਰੋ ਦੇ 'ਮੋਬਾਈਲ ਐਪ ਰੈਪੁਟੇਸ਼ਨ ਸਰਵਿਸ' ਰਾਹੀਂ ਇਸ ਸਾਲ ਅਗਸਤ ਤਕ 1.66 ਕਰੋੜ ਮਾਲਵੇਅਰ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਇਨ੍ਹਾਂ 'ਚੋਂ 40 ਫ਼ੀਸਦੀ ਦੀ ਪਛਾਣ ਜਨਵਰੀ 'ਚ ਹੀ ਹੋ ਗਈ ਸੀ।

ਮਾਲਵੇਅਰ ਤੋਂ ਪ੍ਰਭਾਵਿਤ ਮਿਲੇ ਐਪਸ 'ਚ ਮਨੋਰੰਜਨ ਨਾਲ ਜੁੜੇ ਗੇਮਜ਼ ਅਤੇ ਸਕਿਨ ਐਪ ਵੀ ਸ਼ਾਮਲ ਹਨ। ਮਾਲੇਸ਼ਿਅਸ ਕੋਡ ਐਪ ਦੇ ਸਿਰਫ਼ ਛੋਟੇ ਹਿੱਸੇ ਲਈ ਬਣਾਇਆ ਜਾਂਦਾ ਹੈ। ਇਸ ਕਰਕੇ ਇਸ ਦੀ ਪਛਾਣ ਕਰਨਾ ਔਖਾ ਕੰਮ ਹੈ।