ਚੀਨ ਦੇ ਵਿੱਚ ਹੋ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਲਈ ਅੱਜ ਦਾ ਦਿਨ ਸ਼ਾਨਦਾਰ ਰਿਹਾ ਹੈ, ਅੱਜ ਭਾਰਤ ਨੇ 6 ਗੋਲਡ ਮੈਡਲ ਜਿੱਤੇ ਹਨ। ਹੁਣ ਤੱਕ ਇੰਡੀਆਂ ਇਸ ਖੇਡਾਂ ਵਿੱਚ 106 ਮੈਡਲ ਹਾਸਲ ਕਰ ਚੁੱਕਿਆ ਹੈ। ਜਿਸ ਦੇ ਵਿੱਚ ਗੋਲਡ ਮੈਡਲ 28 ਹਨ ਤੇ ਸਿਲਵਰ 37 ਅਤੇ ਕਾਂਸੇ ਦੇ 41 ਤਗਮੇ ਜਿੱਤ ਲਏ ਹਨ।
ਭਾਰਤੀ ਪੁਰਸ਼ ਸ਼ਤਰੰਜ ਟੀਮ ਨੇ ਸ਼ਤਰੰਜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਿਦਿਤ, ਅਰਜੁਨ ਅਤੇ ਹਰਿਕ੍ਰਿਸ਼ਨ ਪੀ ਨੇ ਫਿਲੀਪੀਨਜ਼ ਦੇ ਖਿਲਾਫ ਰਾਊਂਡ 9 ਵਿੱਚ ਆਪਣੇ-ਆਪਣੇ ਮੈਚ ਜਿੱਤੇ। ਭਾਰਤ 9 ਦੌਰ ਦੀ ਖੇਡ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਈਰਾਨ ਦੀ ਟੀਮ ਨੇ ਸੋਨ ਤਮਗਾ ਜਿੱਤਿਆ।
Asian Games Meadls Tally : ਕੁਸ਼ਤੀ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਮਿਲਿਆ ਹੈ ਦੀਪਕ ਪੂਨੀਆ ਪੁਰਸ਼ਾਂ ਦੇ 86 ਕਿਲੋਗ੍ਰਾਮ ਫ੍ਰੀਸਟਾਈਲ ਫਾਈਨਲ ਵਿੱਚ ਈਰਾਨ ਦੇ ਹਸਨ ਯਜ਼ਦਾਨੀ ਚਰਾਤੀ ਤੋਂ 10-0 ਨਾਲ ਹਾਰ ਗਿਆ। ਪੂਨੀਆ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ।
ਕਬੱਡੀ ਮਹਿਲਾ ਅਤੇ ਪੁਰਸ਼ ਟੀਮ ਨੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਪੁਰਸ਼ ਟੀਮ ਨੇ ਈਰਾਨ ਨੂੰ 33-29 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।
ਭਾਰਤੀ ਮਹਿਲਾ ਟੀਮ ਨੇ ਮਹਿਲਾ ਹਾਕੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ ਸੀ।
ਅਫਗਾਨਿਸਤਾਨ ਨਾਲ ਖੇਡਿਆ ਜਾ ਰਿਹਾ ਪੁਰਸ਼ ਕ੍ਰਿਕਟ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ। ਜਿਸ ਕਾਰਨ ਭਾਰਤ ਨੂੰ ਜੇਤੂ ਐਲਾਨਿਆ ਗਿਆ। ਇਸ ਮੈਚ ਵਿੱਚ ਸਿਰਫ਼ ਇੱਕ ਪਾਰੀ ਹੀ ਪੂਰੀ ਹੋ ਸਕੀ ਜਿਸ ਵਿੱਚ ਅਫ਼ਗਾਨਿਸਤਾਨ ਨੇ 5 ਵਿਕਟਾਂ ’ਤੇ 112 ਦੌੜਾਂ ਬਣਾਈਆਂ ਸਨ। ਭਾਰਤ ਦੀ ਪਾਰੀ ਸ਼ੁਰੂ ਨਹੀਂ ਹੋ ਸਕੀ। ਇਸ ਕਰਕੇ ਭਾਰਤ ਨੇ ਗੋਲਡ ਮੈਡਲ ਜਿੱਤਿਆ ਹੈ।
ਸਾਤਵਿਕ-ਚਿਰਾਗ ਨੇ ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤਿਆ।
ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਈਵੈਂਟ ਵਿੱਚ ਭਾਰਤ ਦਾ ਇਹ 100ਵਾਂ ਤਮਗਾ ਸੀ।
ਅੱਜ ਦੇ ਦਿਨ ਦੀ ਸ਼ੁਰੂਆਤ ਤੀਰਅੰਦਾਜ਼ੀ ਦੇ ਕੰਪਾਊਂਡ ਵਿਅਕਤੀਗਤ ਮਹਿਲਾ ਈਵੈਂਟ ਵਿੱਚ ਦੋ ਤਗ਼ਮਿਆਂ ਨਾਲ ਹੋਈ। ਭਾਰਤ ਦਾ ਪਹਿਲਾ ਤਮਗਾ ਅਦਿਤੀ ਗੋਪੀਚੰਦ ਸਵਾਮੀ ਨੇ ਕੰਪਾਊਂਡ ਵਿਅਕਤੀਗਤ ਮਹਿਲਾ ਤੀਰਅੰਦਾਜ਼ੀ ਵਿੱਚ ਜਿੱਤਿਆ। ਕਾਂਸੀ ਦੇ ਤਗਮੇ ਲਈ ਹੋਏ ਇਸ ਮੈਚ ਵਿੱਚ ਅਦਿਤੀ ਨੇ ਮਲੇਸ਼ੀਆ ਦੀ ਰਤੀਹ ਫਾਡਲੀ ਨੂੰ 146-140 ਨਾਲ ਹਰਾਇਆ।