Asian Games 2023, Indian Kabaddi Team: ਏਸ਼ਿਆਈ ਖੇਡਾਂ ਵਿੱਚ ਭਾਰਤੀ ਕਬੱਡੀ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਭਾਰਤ ਲਈ ਇਹ 25ਵਾਂ ਸੋਨ ਤਮਗਾ ਸੀ। ਭਾਰਤ ਨੇ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾ ਕੇ ਇਤਿਹਾਸਕ ਸੋਨ ਤਮਗਾ ਜਿੱਤਿਆ।


ਭਾਰਤ ਨੇ ਸਾਬਕਾ ਚੈਂਪੀਅਨ ਈਰਾਨ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਸੋਨ ਤਗਮਾ


ਫਾਈਨਲ ਮੈਚ ਬਹੁਤ ਹੀ ਰੋਮਾਂਚਕ ਰਿਹਾ, ਜਿਸ ਵਿੱਚ ਭਾਰਤ ਨੇ ਸਾਬਕਾ ਚੈਂਪੀਅਨ ਈਰਾਨ ਨੂੰ ਹਰਾ ਕੇ ਸੋਨਾ ਭਾਰਤ ਦੇ ਖਾਤੇ ਵਿੱਚ ਪਾ ਦਿੱਤਾ। ਮੈਚ ਵਿੱਚ ਕੁਝ ਵਿਵਾਦ ਦੇਖਣ ਨੂੰ ਮਿਲਿਆ, ਜਿਸ ਕਾਰਨ ਕੁਝ ਦੇਰੀ ਹੋਈ ਅਤੇ ਅੰਤ ਵਿੱਚ ਫੈਸਲਾ ਭਾਰਤ ਦੇ ਹੱਕ ਵਿੱਚ ਆਇਆ। ਇਸ ਤਰ੍ਹਾਂ ਰੋਮਾਂਚਕ ਮੈਚ 'ਚ ਭਾਰਤ ਨੇ ਈਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਏਸ਼ੀਆਈ ਖੇਡਾਂ 'ਚ ਭਾਰਤ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ।


ਇਹ ਵੀ ਪੜ੍ਹੋ: IND vs PAK: ਭਾਰਤ ਨੂੰ ਪਾਕਿਸਤਾਨ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ, ਜਾਣੋ ਕਿਵੇਂ ਛੋਟੀ ਜਿਹੀ ਗਲਤੀ ਵੀ ਟੀਮ ਇੰਡੀਆ 'ਤੇ ਪੈ ਸਕਦੀ ਭਾਰੀ


ਭਾਰਤ ਨੇ ਬੈਡਮਿੰਟਨ ਵਿੱਚ ਵੀ ਜਿੱਤਿਆ ਸੋਨ ਤਮਗਾ


ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਭਾਰਤ ਨੇ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਹੈ। ਭਾਰਤੀ ਬੈਡਮਿੰਟਨ ਜੋੜੀ ਨੇ ਹਾਂਗਜ਼ੂ ਦੇ ਬਿਨਜਿਆਂਗ ਜਿਮਨੈਜੀਅਮ ਬੀਡੀਐਮ ਕੋਰਟ 1 ਵਿੱਚ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੇ ਚੋਈ ਸੋਲਗਿਊ ਅਤੇ ਕਿਮ ਵੋਨਹੋ ਨੂੰ 21-18 ਅਤੇ 21-16 ਨਾਲ ਹਰਾਇਆ। 


ਇਹ ਵੀ ਪੜ੍ਹੋ: Asian Games 2023: ਟੀਮ ਇੰਡੀਆ ਨੇ ਕ੍ਰਿਕਟ ‘ਚ ਜਿੱਤਿਆ ਗੋਲਡ, ਜਾਣੋ ਬਿਨਾਂ ਖੇਡਿਆਂ ਕਿਵੇਂ ਮਿਲਿਆ ਮੈਡਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।