IND vs AFG: ਏਸ਼ੀਆਈ ਖੇਡਾਂ ਵਿੱਚ ਪੁਰਸ਼ ਭਾਰਤੀ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਤੋਂ ਬਾਅਦ ਹਾਈ ਰੈਂਕਿੰਗ ਦੇ ਚੱਲਦਿਆਂ ਭਾਰਤ ਨੂੰ ਜੇਤੂ ਐਲਾਨ ਦਿੱਤਾ ਗਿਆ। ਭਾਰਤੀ ਟੀਮ ਨੇ ਆਪਣੇ ਖਾਤੇ ਵਿੱਚ ਇੱਕ ਹੋਰ ਸੋਨ ਤਮਗਾ ਪਾ ਲਿਆ ਹੈ। ਮੀਂਹ ਕਰਕੇ ਮੈਚ ਰੱਦ ਹੋ ਗਿਆ ਅਤੇ ਮੈਚ ਪੂਰਾ ਨਹੀਂ ਹੋ ਸਕਿਆ।


ਹਾਂਗਜ਼ੂ ਦੇ ਪਿੰਗਫੇਂਗ ਕੈਂਪਸ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 18.2 ਓਵਰਾਂ 'ਚ 5 ਵਿਕਟਾਂ 'ਤੇ 112 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਮੈਚ ਅੱਗੇ ਨਹੀਂ ਵੱਧ ਸਕਿਆ। ਅਫਗਾਨਿਸਤਾਨ ਲਈ ਸ਼ੁਰੂਆਤ ਬਿਲਕੁਲ ਵੀ ਚੰਗੀ ਨਹੀਂ ਰਹੀ। ਟੀਮ ਨੇ 5 ਦੌੜਾਂ ਦੇ ਸਕੋਰ 'ਤੇ ਦੂਜੇ ਓਵਰ 'ਚ ਪਹਿਲਾ ਵਿਕਟ ਗੁਆ ਦਿੱਤਾ ਸੀ। ਓਪਨਰ ਜ਼ੁਬੈਦ ਅਕਬਰੀ 5 ਦੌੜਾਂ ਬਣਾ ਕੇ ਆਊਟ ਹੋ ਗਏ।


ਇਹ ਵੀ ਪੜ੍ਹੋ: ਭਾਰਤ ਨੇ ਬੈਡਮਿੰਟਨ 'ਚ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ, ਸਾਤਵਿਕ-ਚਿਰਾਗ ਨੇ ਫਾਈਨਲ 'ਚ ਕੋਰੀਆ ਨੂੰ ਹਰਾਇਆ


ਇਸ ਤੋਂ ਬਾਅਦ ਅਫਗਾਨਿਸਤਾਨ ਨੇ ਤੀਜੇ ਓਵਰ ਦੀ ਆਖਰੀ ਗੇਂਦ 'ਤੇ ਮੁਹੰਮਦ ਸ਼ਹਿਜ਼ਾਦ (4) ਦੇ ਰੂਪ 'ਚ ਦੂਜਾ ਵਿਕਟ ਗਵਾ ਦਿੱਤਾ। ਟੀਮ ਅਜੇ ਤੱਕ ਇਸ ਵਿਕਟ ਤੋਂ ਉਭਰ ਨਹੀਂ ਸਕੀ ਸੀ ਅਤੇ ਉੱਥੇ ਹੀ ਤੀਜੇ ਓਵਰ ਦੀ ਦੂਜੀ ਗੇਂਦ 'ਤੇ ਨੂਰ ਅਲੀ ਜ਼ਾਦਰਾਨ ਦੇ ਰੂਪ 'ਚ ਤੀਸਰਾ ਵਿਕਟ ਗੁਆ ਬੈਠੀ। ਜ਼ਦਰਾਨ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਹਾਲਾਂਕਿ ਅਫਗਾਨਿਸਤਾਨ ਨੇ ਕੁਝ ਸਮੇਂ ਲਈ ਵਿਕਟਾਂ ਬਚਾ ਲਈਆਂ, ਪਰ ਅਫਸਰ ਜ਼ਜ਼ਈ (15) 10ਵੇਂ ਓਵਰ ਦੀ ਚੌਥੀ ਗੇਂਦ 'ਤੇ ਵਾਕਆਊਟ ਹੋ ਗਿਆ। ਫਿਰ ਟੀਮ ਨੇ 11ਵੇਂ ਓਵਰ ਦੀ ਆਖਰੀ ਗੇਂਦ 'ਤੇ ਕਰੀਮ ਜਨਤ (1) ਦੇ ਰੂਪ 'ਚ ਪੰਜਵਾਂ ਵਿਕਟ ਗਵਾ ਦਿੱਤਾ।


ਇਹ ਵੀ ਪੜ੍ਹੋ: PAK vs NED: ਵਿਸ਼ਵ ਕੱਪ ਮੈਚ ਦੌਰਾਨ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਪੜ੍ਹੀ ਨਮਾਜ਼! ਵੀਡੀਓ ਵਾਇਰਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।