Asian Games 2023 India Medal: ਏਸ਼ੀਆਈ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਭਾਰਤੀ ਐਥਲੀਟਾਂ ਦਾ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਨੇ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ। ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਦੀ ਬਦੌਲਤ ਟੀਮ ਇੰਡੀਆ ਨੂੰ ਪਹਿਲੀ ਵਾਰ ਮਹਿਲਾ ਟੇਬਲ ਟੈਨਿਸ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਮਿਲਿਆ ਹੈ। ਇਸ 'ਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਸੁਤੀਰਥ ਅਤੇ ਅਹੀਕਾ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।


ਸੁਤੀਰਥ ਅਤੇ ਅਹੀਕਾ ਦਾ ਸੈਮੀਫਾਈਨਲ ਵਿੱਚ ਉੱਤਰੀ ਕੋਰੀਆ ਦੇ ਸੁਯੋਂਗ ਚਾ ਅਤੇ ਸੁਗਯੋਂਗ ਪਾਕ ਨਾਲ ਸਾਹਮਣਾ ਹੋਇਆ। ਉੱਤਰੀ ਕੋਰੀਆ ਦੀ ਜੋੜੀ ਨੇ ਭਾਰਤੀ ਜੋੜੀ ਨੂੰ ਹਰਾਇਆ। ਜਿਸ ਤੋਂ ਬਾਅਦ ਸੁਤੀਰਥ-ਅਹਿਕਾ ਦੀ ਜੋੜੀ 3-4 ਨਾਲ ਹਾਰ ਕੇ ਕਾਂਸੀ ਦਾ ਤਗ਼ਮਾ ਹੀ ਹਾਸਲ ਕਰ ਸਕੀ। ਟੀਮ ਇੰਡੀਆ ਨੂੰ ਇਨ੍ਹਾਂ ਦੋਵਾਂ ਤੋਂ ਗੋਲਡ ਦੀ ਉਮੀਦ ਸੀ। ਹਾਲਾਂਕਿ ਇਹ ਸੰਭਵ ਨਹੀਂ ਸੀ। ਸੁਤੀਰਥ ਅਤੇ ਅਹੀਕਾ ਦੀ ਬਦੌਲਤ ਭਾਰਤ ਨੂੰ ਪਹਿਲੀ ਵਾਰ ਏਸ਼ਿਆਈ ਖੇਡਾਂ ਦੇ ਮਹਿਲਾ ਟੇਬਲ ਟੈਨਿਸ ਡਬਲਜ਼ ਵਿੱਚ ਤਗ਼ਮਾ ਮਿਲਿਆ ਹੈ।


ਭਾਰਤ ਨੂੰ ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਵਿੱਚ ਵੀ ਤਗ਼ਮੇ ਜਿੱਤ ਚੁੱਕਾ ਹੈ। ਪਰ ਇਹ ਪਹਿਲੀ ਵਾਰ ਹੈ ਜਦੋਂ ਮਹਿਲਾ ਡਬਲਜ਼ ਵਿੱਚ ਭਾਰਤੀ ਜੋੜੀ ਨੇ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ 2018 ਵਿੱਚ ਪੁਰਸ਼ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉੱਥੇ ਹੀ 2018 ਵਿੱਚ ਹੀ ਸ਼ਰਤ ਅਤੇ ਮਨਿਕਾ ਬੱਤਰਾ ਨੇ ਮਿਕਸਡ ਡਬਲਜ਼ ਵਿੱਚ ਕਾਂਸੀ ਤਮਗਾ ਜਿੱਤਿਆ। ਭਾਰਤ ਨੂੰ ਹੁਣ ਗੋਲਡ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ।


ਦੱਸ ਦੇਈਏ ਕਿ ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੇ ਹੁਣ ਤੱਕ ਕੁੱਲ 56 ਤਗਮੇ ਜਿੱਤੇ ਹਨ। ਇਸ ਵਿੱਚ 13 ਸੋਨ, 21 ਚਾਂਦੀ ਅਤੇ 22 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤ ਨੂੰ ਸੋਮਵਾਰ ਨੂੰ ਰੋਲਰ ਸਕੇਟਿੰਗ 'ਚ ਪਹਿਲਾ ਤਮਗਾ ਮਿਲਿਆ। ਇਸ ਵਿੱਚ ਟੀਮ ਇੰਡੀਆ ਨੂੰ ਦੋ ਕਾਂਸੀ ਦੇ ਤਗਮੇ ਮਿਲੇ ਹਨ। ਇਸ ਤੋਂ ਬਾਅਦ ਸੁਤੀਰਥ ਅਤੇ ਅਹੀਕਾ ਨੇ ਟੇਬਲ ਟੈਨਿਸ ਵਿੱਚ ਕਾਂਸੀ ਤਮਗਾ ਜਿੱਤਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।